ਕਲਯੁੱਗ: ਸਕੂਲ ਵਿੱਚ ਵਿਦਿਆਰਥੀਆਂ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆ ਕੇ ਦੋ ਅਧਿਆਪਕਾ ਨੇ ਛੱਡੀ ਨੌਕਰੀ

ਕਰਨਾਟਕ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਇੱਕ ਸਮਾਂ ਸੀ ਜਦੋਂ ਸਕੂਲ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਕੋਲੋ ਡਰਿਆਂ ਕਰਦੇ ਸਨ ਪਰ ਹੁਣ ਸਮਾਂ ਇੰਨਾ ਬਦਲ ਚੁੱਕਾ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਹੈ। ਪਰ ਹੁਣ ਸਮਾਂ ਇਹ ਆ ਚੁੱਕਾ ਹੈ ਕਿ ਅਧਿਆਪਕ ਬੱਚਿਆਂ ਕੋਲੋ ਡਰਨ ਲੱਗ ਪਏ ਹਨ ਅਤੇ ਉਹਨਾਂ ਨੂੰ ਮਜ਼ਬੂਰ ਹੋ ਕੇ ਸਕੂਲ ਛੱਡਣਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਕਰਨਾਟਕ ਦੇ ਇੱਕ ਸਕੂਲ ਵਿੱਚ ਦੇਖਣ ਨੂੰ ਮਿਲਿਆਂ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਮਹਿਲਾ ਅਧਿਆਪਕ ਨੇ ਦੱਸਿਆਂ ਕਿ ਉਹ ਕਰਨਾਟਕ ਦੇ ਸਕੂਲ ਵਿੱਚ ਗਣਿਤ ਦੀ ਅਧਿਆਪਕਾਂ ਸੀ ਅਤੇ ਜਦੋਂ ਉਹ ਕਲਾਸ ਵਿੱਚ ਦਾਖਿਲ ਹੁੰਦੀ ਸੀ ਤਾਂ ਬੱਚਿਆਂ ਵੱਲੋਂ ਉਸਨੂੰ ਗੰਦੇ-ਗੰਦੇ ਕੁਮੈਟ ਕੀਤੇ ਜਾਂਦੇ ਸਨ ਅਤੇ ਅਸ਼ਲੀਲ ਅਤੇ ਅਜੀਬ ਢੰਗ ਨਾਲ ਗੱਲ ਕੀਤੀ ਜਾਂਦੀ ਸੀ। ਇਸਦੇ ਨਾਲ ਹੀ ਇੱਕ ਹੋਰ ਮਹਿਲਾ ਅਧਿਆਪਕਾਂ ਨੇ ਦੱਸਿਆਂ ਕਿ ਉਹ ਸਕੂਲ ਵਿੱਚ ਅੰਗਰੇਜ਼ੀ ਦੀ ਅਧਿਆਪਕਾਂ ਸੀ ਪਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਗਾ ਵਿਵਹਾਰ ਨਾ ਹੋਣ ਦੇ ਕਾਰਣ ਉਸਨੂੰ ਅਸਤੀਫਾ ਦੇਣਾ ਪਿਆ।

Advertisements

ਅਧਿਆਪਕਾਂ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਕਲਾਸ ਵਿੱਚ ਦਾਖਿਲ ਹੋਣ ਤੇ ਉੱਚੀ-ਉਚੀ ਸਿਟੀਆਂ ਮਾਰੀਆਂ ਜਾਂਦੀਆਂ ਸਨ ਅਤੇ ਕਈ ਵਾਰ ਉਸਦੇ ਸਰੀਰ, ਚੱਲਣ-ਫਿਰਨ ਦੇ ਤਰੀਕੇ, ਉਸਦੇ ਬੁੱਲਾ ਤੇ ਅਸ਼ਲੀਲ ਟਿੱਪਣੀ ਕੀਤੀ ਜਾਂਦੀ ਹੈ। ਜਿਸਦੇ ਕਾਰਣ ਉਹ ਉਸ ਕਲਾਸ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦੀ ਸੀ ਜਿਸਦੇ ਕਾਰਣ ਉਸਨੇ ਸਕੂਲ ਤੋਂ ਅਸਤੀਫਾ ਦੇ ਦਿੱਤਾ। ਅਧਿਆਪਕਾਂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਡਾਟਿਆਂ ਜਾਂਦਾ ਸੀ ਤਾਂ ਬੱਚਿਆਂ ਦੇ ਮਾਪੇ ਉਹਨਾਂ ਸਕੂਲ ਆ ਕੇ ਗਾਲ੍ਹਾਂ ਕੱਢਣ ਲੰਗ ਦਾਂਦੇ ਸਨ ਅਤੇ ਜਿਸ ਕਰਕੇ ਬੱਚਿਆਂ ਨੂੰ ਗਲਤ ਸੰਦੇਸ਼ ਮਿਲ ਰਿਹਾ ਸੀ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਬਹੁਤ ਸਾਰੇ ਬੱਚਿਆਂ ਵਿੱਚ ਅਨੁਸ਼ਾਸਨ ਦੀ ਕਮੀ ਹੈ। ਕੇਐਮਐਸ ਨੇ ਇਸ ਮਾਮਲੇ ਸਬੰਧੀ ਬਾਲ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਦਾ ਕੋਈ ਹੱਲ ਕੱਢਣ ਲਈ ਕਿਹਾ ਹੈ। ਉੱਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਬੱਚਿਆਂ ਖਾਸ ਤੌਰ ‘ਤੇ ਕਿਸ਼ੋਰਾਂ ਨੂੰ ਸਲਾਹ ਦੇਣਾ ਹੀ ਇੱਕੋ ਇੱਕ ਤਰੀਕਾ ਹੈ। ਪਰ ਸਕੂਲ ਪ੍ਰਬੰਧਨ ਅਤੇ ਅਧਿਆਪਕ ਇਸ ਗੱਲ ਨਾਲ ਸਹਿਮਤ ਨਹੀਂ ਜਾਪਦੇ ਕਿ ਇਸ ਨਾਲ ਮਸਲਾ ਬਿਲਕੁਲ ਹੱਲ ਹੋ ਜਾਵੇਗਾ।

LEAVE A REPLY

Please enter your comment!
Please enter your name here