ਲੁਧਿਆਣਾ ਦੇ ਸਾਢੇ ਛੇ ਸਾਲਾਂ ਅਕਸ਼ਿਤ ਨੇ ਇੰਡੀਆਂ ਬੁੱਕ ਆਫ ਰਿਕਾਰਡ ਵਿੱਚ ਕਰਵਾਇਆਂ ਆਪਣਾ ਨਾਮ ਦਰਜ

ਲੁਧਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅੱਜ ਕੱਲ੍ਹ ਦੇ ਬੱਚੇ ਇੰਨੇ ਤੇਜ਼ ਹਨ ਕਿ ਉਹ ਹਰ ਕੋਈ ਹਰਕਤ ਜਲਦੀ ਹੀ ਸਿੱਖ ਲੈਂਦੇ ਹਨ ਅਤੇ ਅੱਜ ਦੇ ਸਮੇਂ ਦੇ ਬੱਚੇ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹਨ। ਕੁੱਝ ਅਜਿਹਾ ਹੀ ਲੁਧਿਆਣਾ ਦੇ ਰਹਿਣ ਵਾਲੇ ਅਕਸ਼ਿਤ ਨੇ ਕਰ ਦਿਖਾਇਆਂ ਹੈ। ਅਕਸ਼ਿਤ ਜੋ ਕਿ ਹਾਲੇ 6.5 ਸਾਲ ਦਾ ਹੈ ਪਰ ਉਸਨੇ ਇੰਨੀ ਘੱਟ ਉਮਰ ਵਿੱਚ ਹੀ ਇੰਡੀਆਂ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆਂ ਹੈ।

Advertisements

ਅਕਸ਼ਿਤ ਬੀਆਰਐਸ ਨਗਰ ਡੀਏਵੀ ਪਬਲਿਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਉਸਦਾ ਟੈਲੇਂਟ ਵੇਖ ਕੇ ਸਾਰੇ ਹੀ ਹੈਰਾਨ ਹਨ। ਉਸਦੇ ਮਾਤਾ-ਪਿਤਾ ਦੇ ਨਾਲ ਉਸਦੀ ਦਾਦੀ ਨੂੰ ਵੀ ਉਸਦੇ ਮਾਣ ਹੋ ਰਿਹਾ ਹੈ। ਉਸ ਦੀ ਮਾਂ ਮੀਨਾਕਸ਼ੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਹ ਅਕਸ਼ਿਤ ਨੂੰ ਘਰ ਵਿੱਚ ਹੀ ਪੜਾਉਂਦੀ ਹੈ। ਉਸ ਤੋਂ ਸਿਖਿਆ ਲੈ ਕੇ ਉਸ ਨੇ ਇਹ ਸਨਮਾਨ ਹਾਸਲ ਕੀਤਾ ਹੈ।ਅਕਸ਼ਿਤ ਦੀ ਮਾਤਾ ਨੇ ਦੱਸਿਆਂ ਕਿ ਉਸਦੇ ਬੇਟੇ ਨੂੰ ਜਨਮ ਤੋਂ ਹੀ ਪੜਾਈ ਦਾ ਬਹੁਤ ਸ਼ੋਕ ਹੈ ਅਤੇ ਜਲਦ ਹੀ ਹਰ ਚੀਜ਼ ਨੂੰ ਯਾਦ ਕਰ ਲੈਂਦਾ ਹੈ।

LEAVE A REPLY

Please enter your comment!
Please enter your name here