ਰਾਮਪੁਰਾ ਪਿੰਡ ਵਿੱਚ ਮਤਰਈ ਮਾਂ ਨੇ ਕੀਤਾ 7 ਸਾਲ ਦੀ ਬੱਚੀ ਦਾ ਕਤਲ, ਲਾਪਤਾ ਦੱਸ ਕੇ ਪੁਲਿਸ ਨੂੰ ਕੀਤਾ ਸੀ ਗੁਮਰਾਹ

ਅੰਮ੍ਰਿਤਸਰ(ਦ ਸਟੈਲਰ ਨਿਊਜ਼)। ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਲਾਪਤਾ ਹੋਣ ਦੀ ਖਬਰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਬੱਚੀ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਪਾਈ ਗਈ । ਬੱਚੀ  ਦੀ ਮਤਰੇਈ ਮਾਂ ਉੱਤੇ ਹੀ ਉਸ ਦੇ ਕਤਲ ਦਾ ਆਰੋਪ ਲੱਗਾ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੱਚੀ ਦੀ ਮਤਰੇਈ ਮਾਂ ਬਾਲਟੀ ਵਿੱਚ ਕੁਝ ਭਾਰਾ ਸਮਾਨ ਲਿਜਾਂਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਸ ਬਾਲਟੀ ਵਿੱਚ ਬੱਚੀ ਦੀ ਲਾਸ਼ ਸੀ ਜਿਸ ਨੂੰ ਮਤਰੇਈ ਮਾਂ ਵੱਲੋਂ ਛੱਪੜ ਵਿੱਚ ਸੁੱਟ ਦਿੱਤਾ ਗਿਆ।

Advertisements

ਮਾਸੂਮ ਬੱਚੀ ਦੀ ਪਹਿਚਾਣ ਅਭਿਰੋਜ ਜੋਤ ਕੌਰ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਅਭਿਰੋਜ ਜੋਤ ਕੌਰ ਘਰ ਤੋਂ ਸ਼ਾਮ ਚਾਰ ਵੱਜੇ ਦੇ ਕਰੀਬ ਘਰੋਂ ਟਿਊਸ਼ਨ ਪੜ੍ਹਨ ਗਈ ਸੀ, ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਜਦੋਂ ਦੇਰ ਰਾਤ ਤੱਕ ਲੜਕੀ ਘਰ ਨਾ ਆਈ ਤਾਂ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਖਬਰ ਦਿੱਤੀ। ਪੁਲਿਸ ਨੇ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਅੱਲਗ-ਅਲੱਗ ਟੀਮਾਂ ਬਣਾ ਕੇ ਸਾਰੇ ਪਿੰਡ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਕਰਨ ਮਗਰੋਂ ਪਤਾ ਲੱਗਾ ਕਿ ਬੱਚੀ ਦੀ ਮਤਰੇਈ ਮਾਂ ਨੇ ਹੀ ਉਸ ਦਾ ਕਤਲ ਕੀਤਾ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ਵਿਚ ਲਿਆ ਹੈ।

LEAVE A REPLY

Please enter your comment!
Please enter your name here