ਚੁਹੜਵਾਲ ਚੁੰਗੀ ਵਿਖੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟੇ ਗਏ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਅਨੁਪਮ ਕਲੇਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਦੇ ਆਦੇਸ਼ਾ ਅਨੁਸਾਰ ਸ਼ਹਿਰ ਵਿਚ ਪਾਣੀ ਅਤੇ ਸੀਵਰੇਜ ਦੇ ਨੋਟਿਸ ਵੰਡੇ ਗਏ ਸੀ। ਜਿਨ੍ਹਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 01/03/2023 ਨੂੰ ਚੁਹੜਵਾਲ ਚੁੰਗੀ ਵਿਖੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਨੂੰ ਕੱਟ ਦਿੱਤਾ ਗਿਆ।

Advertisements

ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਬਣਦਾ ਪਾਣੀ ਅਤੇ ਸੀਵਰੇਜ ਦਾ ਬਕਾਇਆ ਜਲਦ ਤੋਂ ਜਲਦ ਦਫਤਰ ਨਗਰ ਨਿਗਮ ਕਪੂਰਥਲਾ ਵਿਖੇ ਜਮਾਂ ਕਰਵਾਉਣ। ਜਿਹਨਾ ਵੱਲੋ ਅਜੇ ਤਕ ਆਪਣਾ ਪਾਣੀ ਅਤੇ ਸੀਵਰੇਜ ਦਾ ਬਕਾਇਆ ਜਮਾਂ ਨਹੀਂ ਕਰਵਾਇਆ ਗਿਆ ਉਹਨਾ ਡਿਫਾਲਟਰਾਂ ਉਪਰ ਨਗਰ ਨਿਗਮ ਵੱਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ ਜਾਵੇਗੀ। ਇਸ ਮੌਕੇ ਤੇ ਗੁਰਮੀਤ ਸਿੰਘ ਜੇ.ਈ, ਪਵਨ ਕੁਮਾਰ ਕਲਰਕ, ਈਵਾਂਸ਼ੁ ਸ਼ਰਧਾ, ਜਸਵੀਰ ਸਿੰਘ, ਮਨੋਜ ਕੁਮਾਰ, ਕਾਕਾ, ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here