ਸਾਬਕਾ ਮੰਤਰੀ ਬਾਬੂ ਰਾਮ ਚਾਵਲਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ

ਅਬੋਹਰ/ਫ਼ਾਜ਼ਿਲਕਾ, (ਦ ਸਟੈਲਰ ਨਿਊਜ਼): ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਜ਼ਿਲ੍ਹੇ ਦੇ ਦੌਰੇ ਦੌਰਾਨ ਬੀਤੀ ਦੇਰ ਸ਼ਾਮ ਬੱਲੂਆਣਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਰਾਜ ਮੰਤਰੀ ਬਾਬੂ ਰਾਮ ਚਾਵਲਾ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।

Advertisements

ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਬੂ ਰਾਮ ਚਾਵਲਾ ਜੀ ਲੋਕਾਂ ਨਾਲ ਜੁੜੇ ਹੋਏ ਨੇਤਾ ਸਨ ਜਿਨ੍ਹਾਂ ਨੇ ਲੋਕ ਸੇਵਾ ਦਾ ਕਾਰਜ ਪੂਰੀ ਇਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਨਾਲ ਬੱਲੂਆਣਾ ਦੇ ਮੌਜੂਦਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਅਬੋਹਰ ਤੋਂ ਆਪ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ, ਹਰਸੁਖਿੰਦਰ ਸਿੰਘ ਬੱਬੀ ਬਾਦਲ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬਾਬੂ ਰਾਮ ਚਾਵਲਾ 1992 ਵਿੱਚ ਬੱਲੂਆਣਾ ਤੋਂ ਵਿਧਾਇਕ ਬਣੇ ਅਤੇ ਉਹ ਪੰਜਾਬ ਮੰਤਰੀ ਮੰਡਲ ਵਿੱਚ ਬਤੌਰ ਸਮਾਜ ਭਲਾਈ ਰਾਜ ਮੰਤਰੀ ਵੱਜੋਂ ਵੀ ਸ਼ਾਮਿਲ ਰਹੇ।

LEAVE A REPLY

Please enter your comment!
Please enter your name here