ਵਾਰਦਾਤ ਦੀ ਤਾਕ ਵਿੱਚ ਖੜੇ ਚਾਰ ਆਰੋਪੀ 4 ਪਿਸਤੋਲ ਦੇਸੀ 32 ਬੌਰ, 8 ਰੋਂਦ ਜਿੰਦਾ ਅਤੇ 8 ਲੱਖ ਰੁਪਏ ਦੀ ਨਗਦੀ ਸਮੇਤ ਕਾਬੂ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌੜਾ। ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜੇ. ਇਲਨਚੇਲੀਅਨ ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਕਾਰਵਾਈਆਂ ਕੀਤੀਆ ਜਾ ਰਹੀਆ ਹਨ। ਮਿਤੀ 21.06.2023 ਨੂੰ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਜੇਰਾਜ ਸਿੰਘ, ਕਪਤਾਨ ਪੁਲਿਸ, (ਇੰਨਵੈ) ਮੋਗਾ, ਹਰਿੰਦਰ ਸਿੰਘ ਡੋਡ, ਉਪ ਕਪਤਾਨ ਪੁਲਿਸ (ਡੀ) ਦੇ ਹੁਕਮਾਂ ਅਧੀਨ ਅਤੇ ਐਸ,ਆਈ ਦਲਜੀਤ ਸਿੰਘ, ਇੰਚਾਰਜ ਸੀ.ਆਈ.ਏ ਬਾਘਾਪੁਰਾਣਾ ਦੀ ਅਗਵਾਈ ਵਿਚ ਤਰਸੇਮ ਸਿੰਘ ਸੀ.ਆਈ.ਸਟਾਫ ਬਾਘਾਪੁਰਾਣਾ ਸਮੇਤ ਪੁਲਿਸ ਪਾਰਟੀ ਸਮਾਜ ਦੇ ਮਾੜੇ ਅਨਸਰਾਂ ਦੀ ਭਾਲ ਵਿਚ ਥਾਣਾ ਮੈਹਿਣਾ ਦੇ ਏਰੀਆ ਵਿਚ ਗਸ਼ਤ ਦੌਰਾਨ ਪਿੰਡ ਤਲਵੰਡੀ ਭੰਗੇਰੀਆ ਪੁਲ ਪਾਸੇ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ 1) ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਰਬਜੀਤ ਸਿੰਘ ਵਾਸੀ ਭਿੰਡਰ ਖੁਰਦ (ਜੋ ਹੁਣ ਵਿਦੇਸ਼ ਅਮਰੀਕਾ ਰਹਿੰਦਾ ਹੈ) ਨੇ 2) ਸੂਰਜ ਮਸੀਹ ਪੁੱਤਰ ਗੁਲਸ਼ਨ ਮਸੀਹ ਵਾਸੀ ਟੀਚਰ ਕਲੋਨੀ, ਗਲੀ ਨੰਬਰ 02,ਜੀਰਾ ਰੋਡ ਮੋਗਾ,3) ਕਮਲਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗਲੀ ਨੰਬਰ 12,ਸੂਰਜ ਨਗਰ ਜੀਰਾ ਰੋਡ ਮੋਗਾ, 4) ਮਨਪ੍ਰੀਤ ਸਿੰਘ ਉਰਫ ਬਾਜਾ ਪੁੱਤਰ ਆਤਮਾ ਸਿੰਘ ਵਾਸੀ ਕੱਚਾ ਦੁਸਾਂਝ ਰੋਡ ਮੋਗਾ 5) ਦਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੱਚਾ ਦੁਸਾਂਝ ਰੋਡ ਨਾਲ ਮਿਲ ਕੇ ਮੋਗਾ ਏਰੀਆ ਵਿੱਚ ਵਾਰਦਾਤਾਂ ਕਰਨ ਲਈ ਇੱਕ ਗੈਂਗ ਬਣਾਇਆ ਹੋਇਆ ਹੈ। ਜੋ ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਲਵੰਡੀ ਭੰਗੇਰੀਆ ਤੋ ਰੌਲੀ ਰੋਡ ਪਰ ਖੜੇ ਹਨ ਅਤੇ ਇਹਨਾਂ ਦੋਸ਼ੀਆਂ ਪਰ ਪਹਿਲਾਂ ਵੀ ਮੁਕੱਦਮੇ ਦਰਜ ਹਨ।

Advertisements

ਜੇਕਰ ਹੁਣੇ ਹੀ ਉਸ ਪਰ ਰੇਡ ਕੀਤਾ ਜਾਵੇ ਤਾਂ ਇਹ ਸਾਰੇ ਜਾਣੇ ਨਾਜਾਇਜ਼ ਅਸਲੇ ਤੇ ਭਾਰੀ ਮਾਤਰਾ ਵਿੱਚ ਨਗਦੀ ਸਮੇਤ ਆਪ ਦੇ ਕਾਬੂ ਆ ਸਕਦੇ ਹਨ। ਇਤਲਾਹ ਭਰੌਸੇਯੋਗ ਹੋਣ ਕਾਰਨ ਮੁਖਬਰ ਦੀ ਦੱਸੀ ਜਗ੍ਹਾ ਪਰ ਰੇਡ ਕੀਤੀ ਗਈ ਤਾਂ 1) ਸੂਰਜ ਮਸੀਹ, 2) ਕਮਲਜੀਤ ਸਿੰਘ 3) ਮਨਪ੍ਰੀਤ ਸਿੰਘ ਉਰਫ ਬਾਜਾ 4) ਦਵਿੰਦਰ ਸਿੰਘ ਨੂੰ ਮੌਕਾ ਤੋ ਕਾਬੂ ਕੀਤਾ ਗਿਆ ਜਿੰਨ੍ਹਾ ਦੀ ਤਲਾਸ਼ੀ ਦੌਰਾਨ ਸੂਰਜ ਮਸੀਹ ਪਾਸੋ 02 ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ, ਕਮਲਜੀਤ ਸਿੰਘ ਪਾਸੋ ਦੋ ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ, ਮਨਪ੍ਰੀਤ ਸਿੰਘ ਉਰਫ ਬਾਜਾ ਪਾਸੋ 04 ਲੱਖ ਰੁਪਏ ਨਗਦ ਅਤੇ ਦਵਿੰਦਰ ਸਿੰਘ ਪਾਸੋ ਵੀ 04 ਲੱਖ ਰੁਪਏ ਨਗਦ ਕੁੱਲ 04 ਪਿਸਤੋਲ ਦੇਸੀ 32 ਬੌਰ, 08 ਰੋਂਦ ਜਿੰਦਾ ਅਤੇ 08 ਲੱਖ ਰੁਪਏ ਨਗਦ ਬ੍ਰਾਮਦ ਕੀਤੇ ਗਏ।

ਇਸ ਬ੍ਰਾਮਦਗੀ ਸਬੰਧੀ ਦੋਸ਼ੀਆ ਖਿਲਾਫ ਮੁਕੱਦਮਾਂ ਨੰਬਰ 39 ਮਿਤੀ 21-06-2023 ਅ/ਧ 25(6),25(7) ਅਸਲਾ ਐਕਟ ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ 1) ਸੂਰਜ ਮਸੀਹ, 2) ਕਮਲਜੀਤ ਸਿੰਘ 3) ਮਨਪ੍ਰੀਤ ਸਿੰਘ ਉਰਫ ਬਾਜਾ ਅਤੇ 4) ਦਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਬ੍ਰਾਮਦ ਹੋਏ ਅਸਲੇ ਬਾਰੇ ਅਤੇ ਨਗਦੀ ਬਾਰੇ ਅਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਸਬੰਧੀ ਪੁਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here