
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਮਾਣਯਅਜੇ ਕੁਮਾਰ ਨੂੰ ਡਾ.ਜਸਵਿੰਦਰ ਸਿੰਘ ਜਿਲਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਵੱਲੋ ਵੱਡੀ ਜਿੰਮੇਵਾਰੀ ਦਿੰਦਿਆ ਜਿਲਾ ਜਨਰਲ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ ਨਿਯੁੱਕਤ ਕੀਤਾ ਗਿਆ ।

ਇਸ ਮੌਕੇ ਆਪਣੀ ਨਿਯੁਕਤੀ ਤੇ ਅਜੇ ਕੁਮਾਰ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਖੇਤ ਮਜ਼ਦੂਰ ਸੰਘ ਦੇ ਜਿਹਨਾਂ ਨੇ ਮੈਨੂੰ ਅਹੁਦਾ ਦੇਕੇ ਨਵਾਜਿਆ ਹੈ । ਹੁਣ ਆਉਣ ਵਾਲੇ ਸਮੇਂ ਚ ਓਹਨਾ ਵਲੋਂ ਖੇਤ ਮਜ਼ਦੂਰਾਂ ਦੇ ਭਲੇ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ ਤੇ ਮਜ਼ਦੂਰਾਂ ਨੂੰ ਓਹਨਾ ਦੇ ਹੱਕ ਦਿਵਾਉਣ ਲਈ ਮੌਕੇ ਦੀਆਂ ਸਰਕਾਰਾਂ ਨਾਲ ਟਾਕਰਾ ਵੀ ਕੀਤਾ ਜਾਵੇਗਾ ।












