ਡਿਊਟੀ ਦੌਰਾਨ ਪੁਲਿਸ ਕਰਮਚਾਰੀ ਨੂੰ ਪਰਵਾਸੀ ਡਰਾਈਵਰ ਵਲੋਂ ਅੰਨੇ ਵਾਹ ਕੁਚਲ ਕੇ ਮਾਰ ਦੇਣ ਦੀ ਘਟਨਾ ਮੰਦਭਾਗੀ ਘਟਨਾ: ਨਰਬੀਰ ਬਾਜਵਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਬੀਤੇ ਦਿਨੀ ਕਪੂਰਥਲਾ ਦੇ ਡੀਸੀ ਚੋਂਕ ਵਿਖੇ ਟਰੈਫਿਕ ਪੁਲਿਸ ਮੁਲਾਜ਼ਿਮ ਨੂੰ ਨਾਕੇ ਤੇ ਇਕ ਵਾਹਨ ਚਾਲਕ ਨੇ ਦਰੜ ਕੇ ਮਾਰ ਦਿੱਤਾ ਹੈ ਜੋਕਿ ਇੱਕ ਮੰਦਭਾਗੀ ਘਟਨਾ ਹੈ ਪ੍ਰੰਤੂ ਜਿਸ ਵਾਹਨ ਚਾਲਕ ਵਲੋਂ ਇਹ ਕਾਰਾ ਕੀਤਾ ਗਿਆ ਉਸ ਦੀ ਭਾਲ ਕਰਕੇ ਉਸਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਨਰਬੀਰ ਸਿੰਘ ਬਾਜਵਾ ਸ਼ਹਿਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਕੀਤਾ ਬਾਜਵਾ ਨੇ ਕਿਹਾ ਕਿ ਉਹ ਕੱਲ ਡਿਊਟੀ ਦੌਰਾਨ ਪੁਲਿਸ ਕਰਮਚਾਰੀ ਨੂੰ ਪਰਵਾਸੀ ਡਰਾਈਵਰ ਵਲੋਂ ਅੰਨੇ ਵਾਹ ਕੁਚਲ ਕੇ ਮਾਰ ਦੇਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ ਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

Advertisements

ਉਨ੍ਹਾਂ ਕਿਹਾ ਕਿ ਆਏ ਦਿਨ ਪੁਲਿਸ ਮੁਲਾਜ਼ਮਾਂ ਤੇ ਹਮਲੇ ਹੋ ਰਹੇ ਹਨ ਹਜੇ ਥੋੜੇ ਦਿਨ ਪਹਿਲਾ ਤਲਵੰਡੀ ਮਹਿਮਾ ਵਿਖੇ ਤਿੰਨ ਮਹੀਨੇ ਪਹਿਲਾ ਕੁੱਟਮਾਰ ਦਾ ਸ਼ਿਕਾਰ ਹੋਏ ਪੁਲਿਸ ਮੁਲਾਜ਼ਿਮ ਦੀ ਮੌਤ ਹੋਈ ਸੀ ਲਗਾਤਾਰ ਪੁਲਿਸ ਮੁਲਾਜ਼ਿਮਾਂ ਦੀ ਮੌਤ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਪਈ ਹੈ ਬਾਜਵਾ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਦੋਵੇ ਕੇਸਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰਕੇ ਸਖਤ ਸਖਤ ਸਜਾ ਦਿੱਤੀ ਜਾਵੇ ਜਿਸ ਨਾਲ ਪੀੜਿਤ ਪਰਿਵਾਰਾਂ ਨੂੰ ਇਨਸਾਫ ਮਿਲੇ

LEAVE A REPLY

Please enter your comment!
Please enter your name here