ਖਿਡਾਰੀ ਅਮਨਪ੍ਰੀਤ ਸਿੰਘ ਨੇ ਭਾਰਤ ਪਾਵਰਲਿਫਟਿੰਗ ਵਿੱਚ ਪਹਿਲੇ ਦਰਜੇ ਦੀ ਜਿੱਤ ਹਾਸਲ ਕਰ ਗੋਲਡ ਮੈਡਲ ਪ੍ਰਾਪਤ ਕੀਤਾ  

ਜਲੰਧਰ (ਦ ਸਟੈਲਰ ਨਿਊਜ਼), ਗੌਰਵ ਮੜੀਆ: 48ਵੀਂ ਪੁਰਸ਼ ਅਤੇ 40ਵੀਂ ਮਹਿਲਾ ਸੀਨੀਅਰ ਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜੋ ਕਿ ਮਿਤੀ 27 ਤੋਂ 31 ਦਸੰਬਰ 2022 ਤੱਕ ਸ਼ਹਿਰ ਭਿਲਾਈ ਸੂਬਾ ਛੱਤੀਸਗੜ੍ਹ ਵਿਖੇ ਆਯੋਜਿਤ ਹੋਈ ਸੀ ਅਤੇ ਛੱਤੀਸਗੜ੍ਹ ਪਾਵਰਲਿਫਟਿੰਗ ਐਸੋਸੀਏਸ਼ਨ ਦੁਆਰਾ ਕੀਤੇ ਗਏ ਪ੍ਰਬੰਧਾਂ ਤਹਿਤ ਅਮਨਪ੍ਰੀਤ ਸਿੰਘ ਰੇਲਵੇਜ਼ ਵਾਸੀ ਪਿੰਡ ਗਧਰਾ ਤਲਵੱਣ, ਜਿਲਾ ਜਲੰਧਰ ਨੇ 120 ਕਿਲੋਗ੍ਰਾਮ ਸਰੀਰਕ ਭਾਰ ਵਰਗ ਵਿੱਚ ਟੱਕਰ ਦੇ ਮੁਕਾਬਲਿਆਂ ਵਿੱਚ ਬਲ ਦਿਖਾਉੰਦੇ ਹੋਏ ਪਹਿਲੇ ਦਰਜੇ ਦੀ ਜਿੱਤ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਦੋਰਾਨ ਪ੍ਰਬੰਧਕ ਐਸੋਸ਼ੀਏਸ਼ਨ ਵੱਲੋਂ ਅਮਨਪ੍ਰੀਤ ਸਿੰਘ ਦੀ ਖੇਡ ਦੀ ਸਲਾਘਾ ਕਰਦੇ ਹੋਏ ਵੱਡੇ ਇਨਾਮਾਂ ਨਾਮ ਸਨਮਾਨਿਤ ਕੀਤਾ। 

Advertisements

ਜਿਕਰਯੋਗ ਕਿ ਖਿਡਾਰੀ ਅਮਨਪ੍ਰੀਤ ਸਿੰਘ ਨੇ ਆਪਣੇ ਭਾਰ ਦੇ ਵਰਗ ਵਿੱਚ ਭਾਰਤ ਦੀ ਪਾਵਰਲਿਫਿੰਗ ਜਗਤ ਵਿੱਚ ਉੱਚਾ ਨਾਮ ਬਣਾਇਆ ਹੈ ਅਤੇ ਆਪਣੀ ਮਿਹਨਤ ਨੂੰ ਰੋਸ਼ਨ ਅਤੇ ਬਲ ਨੂੰ ਚਮਕਾਇਆ ਹੈ। ਅਮਨਪ੍ਰੀਤ ਸਿੰਘ ਨੇ ਸਕੁਐਟ 470 ਕਿਲੋ, ਬੈਂਚ ਪ੍ਰੈਸ 302.5 ਕਿਲੋ ਅਤੇ ਡੈੱਡਲਿਫਟ 330 ਕਿਲੋ ਨਾਲ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਹੈ। ਅਮਨਪ੍ਰੀਤ ਸਿੰਘ ਵੱਲੋਂ ਕਾਇਮ ਕੀਤਾ ਗਿਆ ਕੁੱਲ 1102.5 kg ਰਿਕਾਰਡ ਇਸ ਵਰਗ ਨਾਲ ਭਾਰਤ ਵਿੱਚ ਸਿਖਰ ਤੇ ਹੈ। 

ਇਸ ਜਿੱਤ ਦੀ ਵਧਾਈ ਦਿੰਦੇ ਹੋਏ ਅੰਤਰ ਰਾਸ਼ਟਰੀ ਪਾਵਰ ਲਿਫਟਰ, ਕਾਮਨਵੈਲਥ ਚੈਂਪੀਅਨਸ਼ਿਪ ਦੇ ਗੋਲਡ ਮੈਡਲਿਸਟ ਅਜੈ ਗੋਗਨਾ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਾਡੇ ਵੀਰ ਅਮਨਪ੍ਰੀਤ ਸਿੰਘ ਨੇ ਰਿਕਾਰਡ ਤੋੜ ਵੱਡੀ ਜਿੱਤ ਹਾਸਲ ਕੀਤੀ ਹੈ। ਗੋਗਨਾ ਨੇ ਸਲਾਘਾ ਕਰਦਿਆ ਕਿਹਾ ਅਮਨਪ੍ਰੀਤ ਸਿੰਘ ਦਾ ਨਾਮ ਭਾਰਤ ਦੇ ਪਾਵਰਲਿਫਟਿੰਗ ਜਗਤ ਵਿੱਚ ਸੁਨਿਹਰੀ ਅੱਖਰਾਂ ਨਾਲ ਦਰਜ ਹੋ ਚੁੱਕਾ ਹੈ। ਗੋਗਨਾ ਨੇ ਜਿੱਤ ਦੀ ਵਧਾਈ ਨਾਲ ਸਲਾਘਾ ਕਰਦੇ ਕਿਹਾ ਭਾਰਤ ਦੇਸ਼ ਵਿੱਚ ਖੇਡਾਂ ਖਿਡਾਰੀਆਂ ਜਦੋ ਵੀ ਸੋਭਾ ਸੁਣੀ ਜਾਵੇਗੀ ਉਸ ਸਮੇਂ ਅਮਨਪ੍ਰੀਤ ਸਿੰਘ ਵੱਲੋਂ ਕਾਇਮ ਕੀਤੇ ਗਏ ਰਿਕਾਰਡ ਦੀ ਚਰਚਾ ਦੇ ਨਾਲ ਤਾਰੀਫ ਜਰੂਰ ਹੋਵੇਗੀ, ਜੋ ਕਿ ਇੱਕ ਖਿਡਾਰੀ ਲਈ ਬਹੁਤ ਫਖਰ ਵਾਲੀ ਗੱਲ੍ਹ ਹੈ।  ਇਸ ਮੋਕੇ ਅਜੈ ਗੋਗਨਾ ਦੇ ਪਿਤਾ ਅੰਤਰ ਰਾਸ਼ਟਰੀ ਪੱਤਰਕਾਰ ਰਾਜ ਗੋਗਨਾ ਨੇ ਵਧਾਈ ਦਿੰਦੇ ਕਿਹਾ ਆਏ ਦਿਨ ਨੋਜਵਾਨ ਖੇਡਾਂ ਵਿੱਚ ਮੱਲਾਂ ਮਾਰਕੇ ਦੇਸ਼ ਦਾ ਰੁਤਬਾ ਵਧਾ ਰਹੇ ਹਨ। 

ਇਸ ਦੋਰਾਨ ਪੀ.ਆਈ, ਪਾਵਰਲਿਫਟਿੰਗ ਜਗਤ ਦੇ ਚਲਕਦੇ ਸਿਤਾਰੇ ਨਾਮਵਰ ਸਖਸੀਅਤਾਂ ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ, ਵਾਈਸ ਪ੍ਰਧਾਨ ਪੂਰਨ ਸਿੰਘ ਖਡਿਆਣ, ਜਨਰਲ ਸੈਕਟਰੀ ਪੀ.ਜੇ. ਜੋਸਪ, ਅੰਤਰਰਾਸ਼ਟਰੀ ਪਾਵਰ ਲਿਫਟਰ ਸਰਬਜੀਤ ਕੰਡਾ PAP, ਨਰੇਸ਼ ਪੁਰੀ, ਜਸਵਿੰਦਰ ਨੱਥੇਵਾਲ, ਮੰਗਲ ਹੁਸਿਆਰਪੁਰ, ਜੋਨ ਜਲੰਧਰ, ਮੋਹਿਤ ਢੱਲ, ਲਾਲੀ USA, ਜਸਵਿੰਦਰ ਸਿੰਘ ਨੱਥੇਵਾਲ, ਸਤੀਸ਼ ਕੁਮਾਰ ਏਸੀਆ ਜੇਤੂ, ਤੇਜਬੀਰ ਸਿੰਘ ਰਾਣਾ ਰੋਕ ਜਿੰਮ ਅੰਮ੍ਰਿਤਸਰ, ਪ੍ਰਦੀਪ ਬੱਬਰ ਅਤੇ ਅੰਗਰੇਜ ਸਿੰਘ ਰੇਲਵੇ, ਹੋਰ ਰੇਲਵੇ ਕਰਮਚਾਰੀਆਂ ਨੇ ਜੇਤੂ ਅਮਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੋਕੇ ਕਬੱਡੀ ਪ੍ਰਮੋਟਰ ਕਾਲਾ ਬਾਗੜੀਆਂ ਅਤੇ ਕਬੱਡੀ ਪ੍ਰੇਮੀ ਚੰਨਾਂ ਧਾਲੀਵਾਲ ਨੇ ਜੇਤੂ ਅਮਨਪ੍ਰੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕੀਤੇ ਰਿਕਾਰਡ ਕਾਇਮ ਦੀ ਸਲਾਘਾ ਕਰਦੇ ਕਿਹਾ ਜੇਤੂ ਅਮਨਪ੍ਰੀਤ ਸਿੰਘ ਨੋਜਵਾਨਾਂ ਲਈ ਪ੍ਰੇਣਾ ਸ੍ਰੋਤ ਬਣੇ ਹਨ।

LEAVE A REPLY

Please enter your comment!
Please enter your name here