ਨਗਰ ਕੌਂਸਲ ਜਲਾਲਾਬਾਦ ਵਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਲਈ ਦੁਕਾਨਾ ਦੀ ਕੀਤੀ ਗਈ ਚੈਕਿੰਗ

ਫਾਜਿਲਕਾ (ਦ ਸਟੈਲਰ ਨਿਊਜ਼): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਿਪਟੀ ਕਮਿਸ਼ਨਰ, ਫਾਜਿਲਕਾ ਡਾ ਸੇਨੂੰ ਦੁੱਗਲ ਦੀਆਂ ਹਦਾਇਤਾਂ ਅਨੁਸਾਰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਸਬੰਧੀ ਦਫਤਰ ਨਗਰ ਕੌਂਸਲ ਜਲਾਲਾਬਾਦ ਵਲੋਂ ਬੱਘਾ ਬਜਾਰ ਵਿਖੇ ਦੁਕਾਨਾ ਤੇ ਚੈਕਿੰਗ ਕੀਤੀ ਗਈ।ਇਹ ਜਾਣਕਾਰੀ ਬਲਵਿੰਦਰ ਸਿੰਘ ਕਾਰਜ ਸਾਧਕ ਅਫਸਰ ਜਲਾਲਾਬਾਦ ਵੱਲੋਂ ਦਿੱਤੀ ਗਈ।

Advertisements

ਚੈਕਿੰਗ ਦੌਰਾਨ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਅਤੇ ਸੈਨੀਟੇਸ਼ਨ ਟੀਮ ਵਲੋਂ ਲਗਭਗ 122 ਕਿਲੋਗ੍ਰਾਮ ਪਲਾਸਿਟਕ ਲਿਫਾਫੇ ਅਤੇ ਡਿਸਪੋਜਲ ਜਬਤ ਕੀਤਾ ਗਿਆ ਅਤੇ 2 ਦੁਕਾਨਦਾਰਾ ਦੇ ਚਲਾਨ ਕੀਤਾ ਗਿਆ ਅਤੇ ਇਸ ਚੈਕਿੰਗ ਦੋਰਾਨ ਬੱਘਾ ਬਜਾਰ ਦੇ ਸਾਰੇ ਦੁਕਾਨਦਾਰਾ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਲਿਫਾਫੇ ਨਾ ਵਰਤਨ ਦੀ ਹਦਾਇਤ ਕੀਤੀ ਗਈ । ਇਸ ਮੌਕੇ ਗੁਰਦੇਵ ਸਿੰਘ ਸੀ.ਐਫ, ਪ੍ਰੇਮ ਕੁਮਾਰ ਚੇਅਰਮੈਨ ਸਫਾਈ ਸੇਵਕ ਯੂਨੀਅਨ, ਸੰਦੀਪ ਕੁਮਾਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here