ਆਰ.ਟੀ.ਏ. ਪਟਿਆਲਾ ਨੇ ਫਿਟਨੈੱਸ ਸਰਟੀਫਿਕੇਟ ਵਾਲੇ ਵਾਹਨਾਂ ਦਾ ਕੀਤਾ ਨਿਰੀਖਣ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਬੀਤੇ ਦਿਨ ਐਪ ਲਾਂਚ ਕੀਤਾ ਗਿਆ, ਜਿਸ ਤਹਿਤ ਅੱਜ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ ਦੀ ਮੌਜੂਦਗੀ ਵਿੱਚ ਪਟਿਆਲਾ ਵਿਖੇ ਮੋਟਰ ਵਹੀਕਲ ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਵਾਹਨਾਂ ਦੀ ਇਸਪੈਕਸ਼ਨ ਕੀਤੀ ਗਈ।
ਇਸ ਮੌਕੇ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਨਵੀਂ ਅਤੇ ਸੁਖਾਲੀ ਵਿਧੀ ਰਾਹੀਂ ਅੱਜ ਕੁੱਲ 68 ਹਾਜ਼ਰ ਹੋਏ ਵਾਹਨਾਂ ਦੀ ਇਸਪੈਕਸ਼ਨ ਕਰਨ ਉਪਰੰਤ ਜਿਨ੍ਹਾਂ 60 ਵਾਹਨਾਂ ਦੇ ਮਾਪਦੰਡ ਪੂਰੇ ਪਾਏ ਗਏ ਉਨ੍ਹਾਂ ਦੀ ਪਾਸਿੰਗ ਕੀਤੀ ਗਈ ਹੈ।

Advertisements

ਉਨ੍ਹਾਂ ਦੱਸਿਆ ਕਿ ਨਵੀਂ ਲਾਂਚ ਕੀਤੀ ਐਪ ਰਾਹੀਂ ਵਾਹਨਾਂ ਦੀ ਇਸਪੈਕਸ਼ਨ ਦਾ ਕੰਮ ਪੂਰਨ ਪਾਰਦਰਸ਼ਤਾ ਅਤੇ ਤੀਬਰਤਾ ਨਾਲ ਕੀਤਾ ਗਿਆ ਅਤੇ ਵਾਹਨਾਂ ਦੀ ਹਾਜ਼ਰੀ ਵੀ ਯਕੀਨੀ ਹੋਈ। ਜਿਹੜੇ ਵਾਹਨ ਇਸਪੈਕਸ਼ਨ ਦੌਰਾਨ ਫਿਟ ਪਾਏ ਗਏ ਉਨ੍ਹਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਵਾਨਗੀ ਮੋਬਾਈਲ ਟੈਬ ਰਾਹੀਂ ਨਾਲ ਦੀ ਨਾਲ ਹੀ ਜਾਰੀ ਕਰ ਦਿੱਤੀ ਗਈ ਜਿਸ ਨਾਲ ਵਾਹਨ ਮਾਲਕ/ਚਾਲਕ ਵੀ ਸੰਤੁਸ਼ਟ ਪਾਏ ਗਏ।

ਜ਼ਿਕਰਯੋਗ ਹੈ ਕਿ ਇਕ ਵੱਡੇ ਨਾਗਰਿਕ ਪੱਖੀ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਟਰਾਂਸਪੋਰਟ ਵਿਭਾਗ ਅਤੇ ਐਨ.ਆਈ.ਸੀ. ਵੱਲੋਂ ਲੋਕਾਂ ਨੂੰ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਨ ਲਈ ਵਿਕਸਤ ਐਪ ਲਾਂਚ ਕੀਤੀ ਹੈ। ਜਿਸ ਤਹਿਤ ਲੋਕਾਂ ਨੂੰ ਮੋਬਾਈਲ ਦੀ ਇਕ ਕਲਿੱਕ ਰਾਹੀਂ ਫਿਟਨੈੱਸ ਸਰਟੀਫਿਕੇਟ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਕਰਵਾਇਆ ਜਾ ਸਕੇਗਾ ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਅਸੁਵਿਧਾ ਨਹੀਂ ਹੋਵੇਗੀ ਅਤੇ ਫਿਟਨੈੱਸ ਸਰਟੀਫਿਕੇਟ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਡਿਲੀਵਰੀ ਯਕੀਨੀ ਬਣੇਗੀ ਅਤੇ ਕੰਮ ‘ਚ ਹੋਰ ਪਾਰਦਰਸ਼ਤਾ ਆਵੇਗੀ।

LEAVE A REPLY

Please enter your comment!
Please enter your name here