ਚਾਰ ਹਫਤੇ ਡੇਅਰੀ ਉਦਮ ਸਿਖਲਾਈ ਕੋਰਸ 22 ਅਗਸਤ  ਤੋਂ (ਚਾਰ ਹਫਤੇ) ਡੇਅਰੀ ਸਿਖਲਾਈ ਕੇਂਦਰ ਵੇਰਕਾ ਵਿਖੇ ਚਲਾਇਆ ਜਾਵੇਗਾ: ਡਿਪਟੀ ਡਾਇਰੈਕਟਰ ਡੇਅਰੀ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ ਚਾਰ ਹਫਤੇ ਡੇਅਰੀ ਉਦਮ ਸਿਖਲਾਈ ਕੋਰਸ 22 ਅਗਸਤ 2022 ਤੋਂ (ਚਾਰ ਹਫਤੇ) ਡੇਅਰੀ ਸਿਖਲਾਈ ਕੇਂਦਰ ਵੇਰਕਾ ਵਿਖੇ ਚਲਾਇਆ ਜਾਣਾ ਹੈ। ਚਾਹਵਾਨ ਡੇਅਰੀ ਫਾਰਮਰ ਜੋ ਘੱਟੋ ਘੱਟ 10ਵੀਂ ਪਾਸ ਹੋਣ,ਉਮਰ 18 ਤੋਂ 45 ਸਾਲ ਦਰਮਿਆਨ ਹੋਵੇ,ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ ਘੱਟ 05 ਪਸ਼ੂ ਰੱਖੇ ਹੋਣ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ ।

Advertisements

ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ,ਗੁਰਦਾਸਪੁਰ ਕਸ਼ਮੀਰ ਸਿੰਘ ਗੋਰਾਇਆ ਨੇ ਦਿੰਦਿਆਂ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਰਜ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ ਵੱਖ ਵਿਸ਼ਾ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਵੱਖ ਵੱਖ ਬੀਮਾਰੀਆਂ,ਮਨਸੂਹੀ ਗਰਭਦਾਨ,ਦੁੱਧ ਤੋਂਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ । ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਉਨਾਂ ਅੱਗੇ ਦੱਸਿਆ ਕਿ ਸਿਖਲਾਈ ਕੋਰਸ ਲਈ ਕੋਸਲਿੰਗ 16 ਅਗਸਤ 2022 ਨੂੰ ਸਵੇਰੇ 10;00 ਵਜੇ ਦਫਤਰ ਇੰਚਾਰਜ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਰੱਖੀ ਗਈ ਹੈ।

ਉਨ੍ਹਾ ਦੱਸਿਆ ਕਿ ਜਿਲਾ ਗੁਰਦਾਸਪੁਰ ਦੇ ਸਿਖਲਾਈ ਲੈਣ ਦੇ ਚਾਹਵਾਨ 12 ਅਗਸਤ ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ  ਵਿਖੇ ਹਾਜਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ  ਸਕਦੇ ਹਨ । ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5000 ਅਤੇ ਅ:ਜਾਤੀ ਲਈ 4000 ਫੀਸ ਹੋਵੇਗੀ। ਚਾਹਵਾਨ ਵਿਅਕਤੀ ਇਸ ਦਫਤਰ (ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ—ਬੀ, ਚੌਥੀ ਮੰਜਿਲ, ਕਮਰਾ ਨੰ:508) ਤੋ ਪ੍ਰਾਸਪੈਕਟ ਲੈ ਕੇ 12 ਅਗਸਤ ਤੱਕ ਆਪਣੇ ਬਿਨੈ ਪੱਤਰ ਚੋਣ ਲਈ ਦੇ ਸਕਦੇ ਹਨ ।  ਵਧੇਰੇ ਜਾਣਕਾਰੀ ਲਈ ਦਫਤਰ ਦਾ ਫੋਨ ਨੰਬਰ 01874 -220163 ਤੇ ਸੰਪਰਕ ਕੀਤਾ ਜਾ ਸਕਦਾ ਹੈ।–

LEAVE A REPLY

Please enter your comment!
Please enter your name here