ਖੇਤੀਬਾੜੀ ਵਿਭਾਗ ਨੇ ਅਗੇਤੇ ਲੱਗੇ ਝੋਨੇ ਦੀ ਕਰਵਾਈ ਵਹਾਈ, ਕੋਵਿਡ-19 ਨੂੰ ਮੁੱਖ ਰੱਖਦਿਆਂ 10 ਜੂਨ ਨੂੰ ਲਗਾਉਂਣ ਦੀ ਦਿੱਤੀ ਹੋਈ ਹੈ ਆਗਿਆ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸੰਭਾਲ ਨੂੰ ਦੇਖਦਿਆਂ ਹੋਇਆ ਪਹਿਲਾ ਹੀ ਝੋਨਾ ਲਗਾਉਂਣ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ ਜਿਸ ਅਧੀਨ ਜਿਲਾ ਪਠਾਨਕੋਟ ਵਿੱਚ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮੁਹਿਮ ਚਲਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਜਿਸ ਅਧੀਨ ਅੱਜ ਬਲਾਕ ਪਠਾਨਕੋਟ ਦੇ ਪਿੰਡ ਗੁਜਰਾਤ ਦੇ ਕਿਸਾਨ ਅਜੈਬ ਸਿੰਘ ਵੱਲੋਂ 2 ਜੂਨ 2020 ਨੂੰ ਝੋਨੇ ਦੀ ਲਵਾਈ ਕੀਤੀ ਗਈ ਸੀ ਜਿਸ ਦੀ ਸੂਚਨਾ ਖੇਤੀ ਬਾੜੀ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚੀ। ਜਿਸ ਅਧੀਨ ਕਾਰਵਾਈ ਕਰਦਿਆਂ ਖੇਤੀ ਬਾੜੀ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਅਗੇਤੇ ਲਗਾਏ ਗਏ ਝੋਨੇ ਦੀ ਵਹਾਈ ਕਰਵਾ ਕੇ ਨਸ਼ਟ ਕਰ ਦਿੱਤਾ ਗਿਆ।

Advertisements

ਇਹ ਜਾਣਕਾਰੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਦਿੱਤੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲਣ ਤੇ ਉਹਨਾਂ ਵੱਲੋਂ ਖੇਤੀ ਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ ਟੀਮ ਦਾ ਗਠਨ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਸਬ ਸੋਇਲ ਵਾਟਰ ਐਕਟ-2009 ਅਧੀਨ ਕਾਰਵਾਈ ਕੀਤੀ ਜਾਵੇ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਗੇਤੇ ਲਗਾਏ ਗਏ ਝੋਨੇ ਦੀ ਵਹਾਈ ਕਰਵਾ ਕੇ ਨਸਟ ਕੀਤਾ ਗਿਆ।

ਉਹਨਾਂ ਕਿਸਾਨਾਂ  ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ ਹੀ ਕੋਵਿਡ-19 ਨੂੰ ਮੁੱਖ ਰੱਖਦਿਆਂ ਹੋਇਆ 10 ਜੂਨ ਨੂੰ ਝੋਨਾ ਲਗਾਉਂਣ ਦੀ ਆਗਿਆ ਦਿੱਤੀ ਹੋਈ ਹੈ ਅਤੇ ਕੋਈ ਵੀ ਕਿਸਾਨ ਨਿਰਧਾਰਤ ਮਿਤੀ ਤੋਂ ਪਹਿਲਾ ਝੋਨਾ ਲਗਾਉਂਣ ਦੀ ਕੋਸਿਸ ਨਾ ਕਰਨ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਸਰਕਾਰ ਵੱਲੋਂ ਨਿਰਧਾਰਤ ਸਮੇਂ ਤੋਂ ਪਹਿਲਾ ਕਿਸੇ ਵੀ ਕਿਸਾਨ ਨੂੰ ਝੋਨਾ ਲਗਾਉਂਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਗੇਤਾ ਝੋਨਾ ਲਗਾਉਂਣ ਨਾਲ ਵਧੇਰੇ ਪਾਣੀ ਨਸਟ ਹੁੰਦਾ ਹੈ ਅਤੇ ਆਉਂਣ ਵਾਲੇ ਭਵਿੱਖ ਲਈ ਪਾਣੀ ਅਨਮੋਲ ਹੈ ਇਸ ਦੀ ਜਿਆਦਾ ਤੋਂ ਜਿਆਦਾ ਬੱਚਤ ਕਰਨੀ ਅੱਜ ਦੀ ਪੀੜੀ ਦੀ ਜਿੰਮੇਦਾਰੀ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਮਹੱਤਵਪੁਰਨ ਕਾਰਜ ਲਈ ਆਪਣਾ ਸਹਿਯੋਗ ਦੇਈਏ।

LEAVE A REPLY

Please enter your comment!
Please enter your name here