ਲੋਕਾਂ ਵਲੋਂ ਲੰਗਰ ਵਾਲੀ ਜਗ੍ਹਾਂ ਤੇ ਡੂਨੇ ਆਦਿ ਇੱਧਰ-ਉੱਧਰ ਸੁੱਟ ਕੇ ਗੰਦਗੀ ਨਾ ਫੈਲਾਈ ਜਾ ਸਕੇ: ਅਨੁਪਮ ਕਲੇਰ ਕਮਿਸ਼ਨਰ 

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਾਨਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਵਲੋਂ ਹਰ ਖਾਸ ਅਤੇ ਆਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ: 17.02.2023 ਤੋਂ ਮਿਤੀ: 18.02.2023 ਤੱਕ ਮਹਾਸ਼ਿਵਰਾਤਰੀ ਦੇ ਪਾਵਨ ਮੋਕੇ ਤੇ ਜਿਨ੍ਹਾਂ ਸੰਸਥਾਵਾਂ ਵਲੋਂ ਲੰਗਰ ਲਗਾਏ ਜਾਣੇ ਹਨ ਉਹ ਆਪਣੇ ਲੰਗਰਾਂ ਦੇ ਕੋਲ ਡਸਟਬਿਨ ਨੂੰ ਜਰੂਰ ਰੱਖਣ ਤਾਂ ਜ਼ੋ ਲੰਗਰ ਖਾਣ ਉਪਰੰਤ ਲੋਕਾਂ ਵਲੋਂ ਲੰਗਰ ਵਾਲੀ ਜਗ੍ਹਾਂ ਤੇ ਡੂਨੇ ਆਦਿ ਇੱਧਰ ਉੱਧਰ ਸੁੱਟ ਕੇ ਗੰਦਗੀ ਨਾ ਫੈਲਾਈ ਜਾ ਸਕੇ।

Advertisements

ਇਸ ਤੋਂ ਇਲਾਵਾ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਪ੍ਰਦੂਸ਼ਨ ਬੋਰਡ ਦੀਆ ਹਦਾਇਤਾਂ ਮੁਤਾਬਕ ਸਿੰਗਲਯੂਜ਼ ਪਲਾਸਟਿਕ/ਡਿਸਪੋਜਲ ਦੇ ਸਮਾਨ ਤੇ ਪੂਰਨਰੂਪ ਨਾਲ ਬੈਨ ਕੀਤਾ ਗਿਆ ਹੈ ਇਸ ਲਈ ਲੰਗਰ ਵਾਲੀਆ ਸੰਸਥਾਵਾਂ ਲੰਗਰ ਲਈ ਪਲਾਸਟਿਕ/ਡਿਸਪੋਜਲ ਸਮਾਨ ਦੀ ਵਰਤੋਂ ਨਾ ਕਰਨ।ਇਸ ਪਾਵਨ ਮੌਕੇ ਤੇ ਸ਼ਹਿਰ ਦੀ ਸਾਫ ਸਫਾਈ ਵਿਚ ਨਗਰ ਨਿਗਮ ਕਪੂਰਥਲਾ ਨੂੰ ਆਪਣਾ ਸਹਿਯੋਗ ਦੇਣ ਤਾਂ ਜ਼ੋ ਸ਼ਹਿਰ ਨੂੰ ਸਾਫ ਸੁਧਾਰਾ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here