ਯੱਗ ਮਨੁੱਖਤਾ ਅਤੇ ਸ੍ਰਿਸ਼ਟੀ ਦੀ ਭਲਾਈ ਲਈ  ਹੈ: ਅਚਾਰੀਆ ਰਜਿੰਦਰ ਪ੍ਰਸਾਦ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸ਼੍ਰੀ ਨੰਦ  ਅੰਨਪੂਰਨਾ  ਮੰਦਰ ਏਕਤਾ ਨਗਰ ਵਿਖੇ ਕਰਵਾਏ ਜਾ ਰਹੇ ਸ਼੍ਰੀ ਰੁਦਰ ਚੰਡੀ ਮਹਾਯੱਗ ਦੇ ਤੀਜੇ ਦਿਨ ਅਚਾਰੀਆ ਰਜਿੰਦਰਾ  ਪ੍ਰਸਾਦ ਅਤੇ  ਵੇਦ  ਪਾਠੀਆਂ ਨੇ ਮੰਤਰਾਂ ਦਾ ਜਾਪ ਕੀਤਾ ਅਤੇ ਯੱਗ ਵਿਚ ਆਹੁਤੀਆਂ ਪਵਾਈਆਂ। ਇਸ  ਮੌਕੇ    ਅਚਾਰੀਆ  ਰਜਿੰਦਰ  ਪ੍ਰਸਾਦ ਨੇ ਕਿਹਾ  ਕਿ  ਯੱਗ ਮਨੁੱਖਤਾ ਤੇ  ਸ੍ਰਿਸ਼ਟੀ  ਦੀ ਭਲਾਈ ਲਈਹੈ, ਕਿਉਂਕਿ  ਇਹ ਭਗਵਾਨ ਵਿਸ਼ਨੂੰ ਦਾ ਰੂਪ ਹੈ। ਉਨ੍ਹਾਂ ਕਿਹਾ  ਕਿ  ਯੱਗ ਇਕ ਵਿਗਿਆਨਕ ਅਤੇ ਅਧਿਆਤਮਕ ਪ੍ਰਕਿਰਿਆ ਹੈ, ਜਿਸ  ਰਾਹੀਂ  ਵਿਅਕਤੀ ਆਪਣੇ  ਜੀਵਨ ਨੂੰ ਸਫਲ ਬਣਾ ਸਕਦਾ ਹੈ । ਉਨ੍ਹਾਂ  ਕਿਹਾ  ਕਿ ਯੱਗ ਦੇ ਨਾਲ ਅਧਿਆਤਮਕ ਧਨ ਵੀ ਪ੍ਰਾਪਤ ਹੁੰਦਾ ਹੈ।

Advertisements

ਸ਼੍ਰੀਮਦ ਭਾਗਵਤ  ਵਿੱਚ  ਵੀ  ਭਗਵਾਨ  ਸ਼੍ਰੀ  ਕ੍ਰਿਸ਼ਨ ਨੇ ਯੱਗ ਕਰਨ ਵਾਲਿਆਂ ਨੂੰ ਪਰਮ ਗਤੀ ਪ੍ਰਾਪਤ ਕਰਨ ਦੀ ਗੱਲ  ਕੀਤੀ ਹੈ । ਯੱਗ  ਇੱਕ ਬਹੁਤ ਹੀ ਪ੍ਰਾਚੀਨ ਵਿਧੀ ਹੈ, ਜੋ  ਸਮੇਂ-ਸਮੇਂ `ਤੇ ਦੇਸ਼ ਦੇ ਸਿੱਧ  ਸਾਧਕਾਂ, ਸੰਤਾਂ ਅਤੇ  ਰਿਸ਼ੀ ਮੁਨੀਆਂ ਦੁਆਰਾ, ਲੋਕ  ਭਲਾਈ  ਲਈ ਕੀਤਾ ਜ਼ਾਂਦਾ ਸੀ ਅਤੇ ਕਰਵਾਈਆ ਜਾ ਰਿਹਾ ਹੈ। ਇਸ  ਮੌਕੇ  ਰਤਨ  ਚੰਦ  ਤੇ  ਦਰਸ਼ਨਾ ਅਗਰਵਾਲ  ਨੇ ਮੁੱਖ  ਯਜਮਾਨ ਵਜੋਂ ਤੇ  ਸੁਨੀਲ  ਜੋਸ਼ੀ, ਹੀਨਾ  ਜੋਸ਼ੀ, ਪ੍ਰਾਚੀ, ਰਮਨ ਕਾਂਤ, ਸ਼ਸ਼ੀ, ਰਾਣੀ, ਬੀਨੂੰ, ਪੂਨਮ  ਅਗਰਵਾਲ, ਪੱਲਵੀ  ਅਗਰਵਾਲ, ਪ੍ਰੇਮਲਤਾ, ਮਾਨਸੀ, ਰਜਨੀ  ਅਤੇ  ਆਸ਼ਾ  ਭੱਲਾ  ਨੇ ਵੀ  ਪੂਜਾ ਕੀਤੀ ਅਤੇ  ਆਹੁਤੀਟਾ ਪਾਈਆਂ। ਇਸ  ਮੌਕੇ  ਪ੍ਰਧਾਨ ਰਮੇਸ਼ ਅਗਰਵਾਲ  ਅਤੇ  ਜਨਰਲ ਸਕੱਤਰ  ਤਰਸੇਮ  ਮੌਦਗਿਲ ਨੇ ਦੱਸਿਆ  ਕਿ ਸ਼੍ਰੀਮਦ ਭਾਗਵਤ  ਕਥਾ 24 ਫਰਵਰੀ  ਨੂੰ ਸ਼ਾਮ 4 ਵਜੇ  ਤੋਂ  ਸ਼ੁਰੂ  ਹੋਵੇਗੀ। ਉਨ੍ਹਾਂ  ਦੱਸਿਆ  ਕਿ  ਕਥਾ ਸ਼ਾਮ 4 ਵਜੇ ਤੋਂ  8 ਵਜੇ  ਤੱਕ  ਹੋਵੇਗੀ ।ਇਸ ਮੌਕੇ ਸੁਭਾਸ਼ ਅਗਰਵਾਲ, ਵਿਕਾਸ  ਸਿੰਗਲਾ, ਦਵਿੰਦਰ  ਵਾਲੀਆ  ਗੁਰੂ ਜੀ, ਨੀਲ  ਕਮਲ  ਸ਼ਰਮਾ, ਨੀਨਾ  ਸ਼ਰਮਾ, ਰਾਜੀਵ  ਸ਼ਰਮਾ, ਸੰਜੀਵ  ਅਰੋੜਾ, ਰਜਿੰਦਰ  ਮੌਦਗਿਲ, ਸ਼ੋਭਨ  ਸਿੰਘ,  ਅਸ਼ੋਕ  ਕੁਮਾਰ, ਵਿਸ਼ਾਲ  ਵਾਲੀਆ, ਪਿੰਕਾ  ਅਗਰਵਾਲ, ਵਿਕਾਸ, ਸ਼ੁਭਮ  ਸਿੰਗਲਾ  ਤੇ  ਹੋਰ ਪਤਵੰਤੇ ਹਾਜ਼ਰ  ਸਨ। 

LEAVE A REPLY

Please enter your comment!
Please enter your name here