ਚਿੰਤਪੁਰਨੀ ਰੋਡ ਨੂੰ ਨਾ ਬਣਾਉਣ ਕਾਰਨ ਵਿੰਦਰ ਸਰੋਆ ਭੁੱਖ ਹੜਤਾਲ ਤੇ ਬੈਠੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੋਮ ਦੇ ਨਾਮ ਬਿਆਨ ਜਾਰੀ ਕਰਕੇ ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਲਾਰੇ ਲਾਉਣ ਤੋਂ ਨਹੀ ਹਟੇਗਾਂ ਤਾਂ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਤੇ ਬਹੁਜਨ ਸਮਾਜ ਪਾਰਟੀ ਵੀ ਚਿੰਤਪੁਰਨੀ ਰੋਡ ਨੂੰ ਬਣਾ ਕੇ ਰਹੇਗੀ। ਪਹਿਲੇ ਦਿਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵਾਈਸ ਪ੍ਰਧਾਨ , ਵਿੰਦਰ ਸਰੋਆ ਭੁੱਖ ਹੜਤਾਲ ਤੇ ਬੈਠੇ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਰੋਜ਼ ਨਵੇਂ-ਨਵੇਂ ਬਹਾਨੇ ਬਣਾ ਕੇ ਦਿਨ ਟਪਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਰੋਡ ਦੇ ਲਈ 15 ਕਰੋੜ ਪਾਸ ਹੋ ਚੁੱਕੇ ਹਨ ਤਾਂ ਇਸਦਾ ਕੰਮ ਕਿਉ ਨਹੀਂ ਚਾਲੂ ਕੀਤਾ ਜਾਂਦਾ। ਇਸ ਰੋਡ ਦੀ ਇੰਨੀ ਮਾੜੀ ਹਾਲਤ ਕਾਰਨ ਰੋਜ਼ ਜਾਮ ਲਗਦੇ ਹਨ ਅਤੇ ਜਿਸ ਕਰਕੇ ਚਿੰਤਪੁਰਨੀ ਜਾਣ ਵਾਲੀ ਸੰਗਤ ਬਹੁਤ ਪਰੇਸ਼ਾਨ ਹੋ ਰਹੀ ਹੈ। ਇਸ ਖਸਤਾ ਹਾਲਤ ਸੜ੍ਹਕ ਨਾਲ ਆਸ-ਪਾਸ ਦੇ ਘਰ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਭੁੱਖ ਹੜਤਾਲ ਦੇ ਨਾਲ ਹੀ ਸੁਖਦੇਵ ਬਿੱਟਾ ਮੈਂਬਰ ਐਗਜ਼ੀਕਿਊਟਿਵ ਕਮੇਟੀ ਬਸਪਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਵੀ ਫੂਕਿਆ ਗਿਆ ਜੌ ਕਿ 6 ਮਹੀਨੇ ਬਾਅਦ ਕੁੰਭਕਰਨੀ ਨੀਂਦ ਉੱਠ ਕੇ ਇਸ ਰੋਡ ਨੂੰ ਬਣਾਉਣ ਦਾ ਬਿਆਨ ਤਾਂ ਦੇ ਜਾਂਦੇ ਹਨ ਪਰ ਕੰਮ ਕੁੱਝ ਨਹੀਂ ਕਰਵਾਉਂਦੇ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਵਰਿੰਦਰ ਵੱਧਣ ਨੇ ਕਿਹਾ ਕਿ ਉਹਨਾਂ ਵੱਲੋ ਰੋਡ ਨਾ ਬਣਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Advertisements

ਇਸ ਮੌਕੇ ਤੇ ਇੰਜੀਨੀਅਰ ਮਹਿੰਦਰ ਸਿੰਘ ਸੰਦਰਾ ਇੰਚਾਰਜ ਹਲਕਾ ਸ਼ਾਮ ਚੁਰਾਸੀ ਬਸਪਾ, ਅੰਬੇਡਕਰ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅੰਕਿਤ ਲਾਲ, ਹਰਵਿੰਦਰ ਹੀਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ, ਮਦਨ ਸਿੰਘ ਬੈਂਸ ਜਿਲ੍ਹਾ ਇੰਚਾਰਜ ਬਸਪਾ ,ਅਵਤਾਰ ਲਾਲ ਭੁੱਟੋ, ਰਤਨ ਚੰਦ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਮੋਹਨ ਲਾਲ ਪ੍ਰਧਾਨ , ਚਰਨਜੀਤ ਚੰਨੀ, ਵਰਿੰਦਰ ਵੱਧਣ, ਯੂਥ ਆਗੂ ਦਰਸ਼ਨ ਲੱਧੜ, ਅਵਤਾਰ ਨਲੋਈਆਂ, ਵਿਜੇ ਮੱਲ, ਅੰਮ੍ਰਿਤ ਪਾਲ, ਯੋਗ ਰਾਜ, ਰੇਨੂੰ ਲੱਧੜ ,ਕ੍ਰਿਸ਼ਨਾ ਦੇਵੀ , ਮਹੇਸ਼ ਸ਼ਰਮਾ, ਜਸਵੰਤ, ਨਰੇਸ਼ ਸੋਨੂੰ , ਸਤੀਸ਼, ਰਣਜੀਤ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here