ਜਰਨਲਿਸਟ ਪ੍ਰੈੱਸ ਕਲੱਬ ਦਾ ਵਫ਼ਦ ਐਸਐਸਪੀ ਕਪੂਰਥਲਾ ਨੂੰ ਮਿਲਿਆ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦਾ ਇੱਕ ਵਫਦ ਕਪੂਰਥਲਾ ਵਿਖੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ , ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ,ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੈਅਰਮੈਨ, ਸੀਨੀਅਰ ਆਗੂ ਗੌਰਵ ਮੜੀਆ, ਪ੍ਰਿਤਪਾਲ ਸਿੰਘ ਕੋਆਰਡੀਨੇਟਰ,ਰਾਕੇਸ਼ ਕਾਲੀਆ ਦੀ ਅਗਵਾਈ ਹੇਠ ਰਾਜਪਾਲ ਸਿੰਘ ਸੰਧੂ ਐਸ ਐਸ ਪੀ ਕਪੂਰਥਲਾ ਨੂੰ ਮਿਲਿਆ ਇਸ ਮੌਕੇ ਐਸ ਐਸ ਪੀ ਨੂੰ ਦੱਸਿਆ ਕਿ ਪਿਛਲੇ ਦਿਨੀਂ ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ ਤੇ ਉਸ ਦੇ ਭਰਾ ਉਪਰ ਜਾਨੋ ਮਾਰਨ ਕੋਸ਼ਿਸ਼ ਤੇ ਫਾਇਰਿੰਗ ਕਰਨ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਏ ਐਸ ਐਸ ਪੀ ਸੰਧੂ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਪੁਲਿਸ ਤੇ ਪ੍ਰੈੱਸ ਦਾ ਨਹੂੰ ਮਾਸ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਪੱਤਰਕਾਰ ਭਾਈਚਾਰੇ ਤੇ ਜੋ ਨਜਾਇਜ਼ ਹਮਲੇ ਹੋ ਰਹੇ ਹਨ।

Advertisements

ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮੂਹ ਆਗੂਆਂ ਨੇ ਕਿਹਾ, ਪੱਤਰਕਾਰਾਂ ਨੂੰ ਫੀਲਡ ਵਿਚ ਕੰਮ ਕਰਦੇ ਸਮੇਂ ਆ ਰਹੀਆਂ ਮੁਸ਼ਕਿਲਾਂ ਸੰਬੰਧੀ  ਵਿਚਾਰਾਂ ਕੀਤੀਆਂ ਗਈਆਂ।ਅਤੇ ਉਕਤ ਆਗੂਆਂ ਨੇ ਕਿਹਾ ਕਿ ਪੱਤਰਕਾਰ ਸਾਥੀਆਂ ਨਾਲ ਹੋ ਰਹੀਆਂ ਵਧੀਕੀਆਂ ਤੇ ਧੱਕੇਸ਼ਾਹੀਆ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੱਤਰਕਾਰ ਸੁਖਵਿੰਦਰ ਸੋਹੀ ਤੇ ਉਸ ਦੇ ਭਰਾ ਤੇ ਕੁਝ ਗੁੰਡਿਆਂ ਵੱਲੋਂ ਰੰਜਿਸ਼ ਦੇ ਤਹਿਤ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਸੀ , ਜੋਗਿੰਦਰ ਸਿੰਘ ਜਾਤੀਕੇ ਚੈਅਰਮੈਨ ਕਪੂਰਥਲਾ ਦੇ ਖਿਲਾਫ ਵੀ ਇੱਕ ਥਾਣਾ ਸਿਟੀ ਕਪੂਰਥਲਾ ਵਿਖੇ ਨਜਾਇਜ਼ ਪਰਚਾ ਦਰਜ਼ ਕੀਤਾ ਗਿਆ ਸੀ। ਤੇ ਏਸੇ ਤਰ੍ਹਾਂ ਹੀ ਤਰਲੋਚਨ ਸਿੰਘ ਚਾਹਲ ਦਾ ਇਕ ਨਿਜੀ ਮਸਲਾ ਐਸ ਡੀ ਐਮ ਕਪੂਰਥਲਾ ਦੇ ਵਿਚਾਰ ਅਧੀਨ ਹੈ।ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ  ਦੋਸ਼ੀਆ ਦੇ ਖਿਲਾਫ ਜਲਦੀ ਬਣਦੀ ਕਾਰਵਾਈ ਨਾ ਕੀਤੀ ਤਾਂ ਜਰਨਲਿਸਟ ਪ੍ਰੈੱਸ ਕੱਲਬ ਰਜਿ ਪੰਜਾਬ ਤੇ ਹੋਰ ਲੋਕ ਹਿੱਤੂ ਜੱਥੇਬੰਦੀਆਂ ਨੂੰ ਨਾਲ ਲੈਕੇ ਰੋਸ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਮਨਜੀਤ ਕੌਰ ਥਿੰਦ,ਤਰਲੋਚਨ ਸਿੰਘ ਚਾਹਲ , ਬਰਿੰਦਰ ਸਿੰਘ ਚਾਨਾ,ਹਰਪ੍ਰੀਤ ਸਿੰਘ,ਸੁਰਜੀਤ ਸਿੰਘ ਗੋਰਾ,ਸੁਰਿੰਦਰ ਸੱਭਰਵਾਲ ਤੇ ਸਮੂਹ ਪੱਤਰਕਾਰ ਭਾਈਚਾਰਾ ਸ਼ਾਮਲ ਸੀ।

LEAVE A REPLY

Please enter your comment!
Please enter your name here