ਮਹਿਲਾ ਸਸ਼ਕਤੀਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਕਰੇਗਾ ਹਰ ਉਪਰਾਲਾ: ਡਾ. ਸੇਨੂ ਦੁੱਗਲ

ਅਬੋਹਰ/ਫਾਜਿ਼ਲਕਾ( ਦ ਸਟੈਲਰ ਨਿਊਜ਼) ਗੌਰਵ ਮੜੀਆ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐਸ ਨੇ ਆਖਿਆ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਔਰਤਾਂ ਦੇ ਸਸ਼ਕਤੀਕਰਨ ਲਈ ਹਰ ਸੰਭਵ ਉਪਰਾਲਾ ਕਰੇਗਾ। ਉਹ ਸੋਮਵਾਰ ਨੂੰ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਚ ਆਲ ਇੰਡੀਆਂ ਅਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਵਿਚ ਬੋਲ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਾਰੀ ਸ਼ਕਤੀਸਾਲੀ ਹੈ ਅਤੇ ਪੁਰਾਣੇ ਸਮਿਆਂ ਦੇ ਮੁਕਾਬਲੇ ਨਾਰੀ ਦਾ ਸਸ਼ਕਤੀਕਰਨ ਹੋਇਆ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਲਈ ਹੋਰ ਉਪਰਾਲੇ ਵੀ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨਾਰੀ ਬਿਨ੍ਹਾਂ ਸਮਾਜ ਦੀ ਹੋਂਦ ਸੰਭਵ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਅਤੇ ਪੁਰਸ਼ ਇਕ ਸਮਾਨ ਹਨ ਅਤੇ ਦੋਹਾਂ ਦੀ ਸਹਿਹੋਂਦ ਨਾਲ ਹੀ ਸਮਾਜ ਅੱਗੇ ਵੱਧ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਬੋਹਰ ਕਲੱਬ ਵਿਚ ਮਹਿਲਾਵਾਂ ਆ ਸਕਨ ਇਸ ਲਈ ਹਦਾਇਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਬੋਹਰ ਨੂੰ ਸ੍ਰੇਸ਼ਠ ਸ਼ਹਿਰ ਬਣਾਇਆ ਜਾਵੇਗਾ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀਏਵੀ ਸਿੱਖਿਆ ਕਾਲਜ ਦੇ ਸਾਬਕ ਪ੍ਰਿੰਸੀਪਲ ਉਰਮਿਲਾ ਸੇਠੀ ਨੇ ਵੈਦਿਕ ਦੌਰ ਵਿਚ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਕੀਤੀ ਤਾਂ ਗੋਪੀ ਚੰਦ ਕਾਲਜ ਦੇ ਪ੍ਰਿੰਸੀਪਲ ਡਾ: ਰੇਖਾ ਸੂਦ ਹਾਂਡਾ ਨੇ ਔਰਤਾਂ ਦੀ ਸਮਾਜਿਕ ਸਥਿਤੀ ਤੇ ਆਪਣੇ ਵਿਚਾਰ ਰੱਖੇ। ਕੌਂਸਲਰ ਪੂਜਾ ਲੂਥਰਾ ਨੇ ਮਹਿਲਾ ਦਿਵਸ ਦੀ ਸਾਰਥਕਤਾ ਅਤੇ ਇਸਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਨਰੇਸ਼ ਖੁਰਾਣਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਜਾਣਕਾਰੀ ਦਿੱਤੀ।
ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਵੱਲੋਂ ਵੱਖ ਵੱਖ ਖੇਤਰਾਂ ਵਿਚ ਪ੍ਰਸਿੱਧੀ ਹਾਸਲ ਕਰਨ ਵਾਲੀਆਂ 30 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਵਿੱਚ ਡਾ. ਨਿਸ਼ਠਾ ਹਿਤੈਸ਼ੀ, ਰਜਨੀ ਕੁਲਭੂਸ਼ਣ ਹਿਤੈਸ਼ੀ, ਡਾ: ਕ੍ਰਿਤਿਕਾ ਚਲਾਨਾ, ਸੋਨੀਆ ਗਾਂਧੀ,  ਅਪੂਰਵਾ ਮੁਖੀਜਾ, ਗੌਰੀ ਅਰੋੜਾ, ਸੇਜਲ ਵਾਟਸ, ਤਾਨੀਆ ਮਨਚੰਦਾ, ਨਮਨ ਦੂਮੜਾ, ਪੂਜਾ ਚਾਵਲਾ, ਚਿਨਾਰ ਬਾਘਲਾ, ਅਨੁਪਮਾ ਧੁੜੀਆ, ਰੇਖਾ ਚਾਵਲਾ, ਕਿਰਨ ਅਰੋੜਾ, ਐਡਵੋਕੇਟ ਅਨੀਤਾ ਚਲਾਨਾ, ਬਿੰਦੂ ਅਰੋੜਾ, ਸ਼ਕੁੰਤਲਾ ਮਿੱਢਾ, ਡਾ. ਕਮਲੇਸ਼ ਠੱਕਰ, ਨਮਿਤਾ ਸੇਤੀਆ, ਪੂਨਮ ਰਹੇਜਾ, ਚੰਦਰ ਕਾਂਤਾ ਚੁੱਘ, ਸੁਦੇਸ਼ ਛਾਬੜਾ, ਰੇਣੂ ਬੇਦੀ, ਜਸਬੀਰ ਕੌਰ, ਰਣਜੀਤ ਕੌਰ, ਪ੍ਰਿੰਸੀਪਲ ਕਿਰਨ ਅਰੋੜਾ, ਮਨਜੀਤ ਕੌਰ ਪੋਪਲੀ, ਅਨੁਪਮਾ ਮਿਗਲਾਨੀ ਅਤੇ ਸੁਸ਼ਮਾਨਾ ਸਿੰਘ ਕਟਾਰੀਆ ਸ਼ਾਮਲ ਸਨ।
ਇਸ ਮੌਕੇ ਆਲ ਇੰਡੀਆ ਅਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਅਬੋਹਰ ਦੇ ਮੁੱਖ ਸਲਾਹਕਾਰ ਭੀਸ਼ਮ ਠੱਕਰ, ਸਕੱਤਰ ਪ੍ਰਵੀਨ ਚਾਵਲਾ, ਖਜਾਂਚੀ ਕੁਲਭੁਸ਼ਣ ਹਿਤੈਸੀ, ਕਮਲ ਕਿਸੋਰ ਖੁਰਾਣਾ, ਭਗਵੰਤ ਭਠੇਜਾ, ਅਸੀਮ ਛਾਬੜਾ, ਮਨੀਸ਼ ਭਠੇਜਾ ਆਦਿ ਵੀ ਹਾਜਰ ਸਨ। 

Advertisements

LEAVE A REPLY

Please enter your comment!
Please enter your name here