ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ,ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼੍ ਸਾਧਵੀ ਤੇਜਸਵਿਨੀ ਭਾਰਤੀ ਜੀ ਨੇ ਕਿਹਾ ਕਿ ਗੁਰੂ ਅਤੇ ਸੇਵਕ੍ ਦਾ ਰਿਸ਼ਤਾ ਸੰਸਾਰ ਵਿਚ ਸਰਵੋਤਮ ਹੈ,ਜਿਸ ਵਿਚ ਗੁਰੂ ਹੀ ਮਾਲਕ ਬਣ ਜਾਂਦਾ ਹੈ ਅਤੇ ਸੇਵਕ੍  ਜੀਵਨ। ਆਪਣੀ ਬੇਅੰਤ ਮਿਹਰ ਦੀ ਬਰਸਾਤ ਕਰਦਾ ਹੈ, ਦੂਜੇ ਪਾਸੇ ਉਸ ਨੂੰ ਕਰਮ ਦਾ ਸਿਧਾਂਤ ਵੀ ਸਿਖਾਉਂਦਾ ਹੈ। ਆਓ ਦੇਖੀਏ ਕਿ ਦੁਨੀਆਂ ਕਿਸ ਨੂੰ ਸੋਹਣੀ ਆਖਦੀ ਹੈ ਜਦੋਂ ਦੂਸਰੇ ਉਸ ਦੇ ਸਾਹਮਣੇ ਕਰੂਪ੍  ਦਿਖ ਦੇ ਹਨ, ਸਿਆਣਾ ਉਸ ਨੂੰ ਕਹਿੰਦੇ ਹਨ ਜੋ ਤਰਕ ਨਾਲ ਦੂਜਿਆਂ ਨੂੰ ਪਛਾੜਦਾ ਹੈ।

Advertisements

ਕੋਈ ਐਸਾ ਹੈ ਜੋ ਆਪ  ਸੋਹਣਾ ਹੋਏ ਤੇ ਕਿਸੇ ਕੁਰੂਪ ਨੂੰ ਵੀ ਸੋਹਣਾ ਕਰਦੇ, ਕੋਈ ਐਸਾ ਸਿਆਣਾ ਜੋ ਵਿਵੇਕ ਦ੍ਵਾਰਾ ਕਿਸੇ ਅਗਿਆਨੀ ਨੂੰ ਵੀ ਸਿਆਣਾ ਬਣਾ ਸਕਦਾ ਹੈ, ਅੱਜ ਦੇ ਮਾਹੌਲ ਵਿੱਚ ਅਜਿਹੇ ਗੁਣ ਕਿਸੇ ਕਾਲਪਨਿਕ ਕਹਾਣੀ ਦੇ ਪਾਤਰ ਜਾਪਦੇ ਹਨ, ਪਰ ਇਹ ਕੋਰੀ ਕਲਪਨਾ ਨਹੀਂ, ਅਜਿਹਾ ਅਟੱਲ ਸੱਚ ਹੈ ਜੋ ਹਮੇਸ਼ਾ ਗੁਰੂ ਦੇ ਰੂਪ ਵਿੱਚ ਸੰਸਾਰ ਵਿੱਚ ਰਹਿੰਦਾ ਹੈ। ਕਿਉਂਕਿ ਗੁਰੂ ਦੀ ਕਾਰਜਸ਼ੈਲੀ ਅਨੋਖੀ ਹੈ।ਉਹ ਕਿਰਪਾ ਕਰਦਾ ਹੈ ਪਰ ਪੁਰ੍ਸ਼ਾਰ੍ਥ੍  ਦੇ ਆਧਾਰ ਤੇ।  ਸ਼ਿਸ਼੍ ਦੀ ਛੋਟੀ ਜਿਹੀ ਕੋਸ਼ਿਸ਼ ਹੀ ਮਹਾਨ ਗੁਰੂ ਦੀ ਕਿਰਪਾ ਦਾ ਆਧਾਰ ਬਣ ਜਾਂਦੀ ਹੈ ਕਿਉਂਕਿ ਜਿਸ ਗੁਰੂ ਵਿਚ ਪ੍ਰਮਾਤਮਾ ਦੇ ਦਰਸ਼ਨ ਕਰਵਾਉਣ ਦੀ ਸਮਰਥਾ ਹੁੰਦੀ ਹੈ, ਉਹ ਨਾਰਾਇਣ ਦਾ ਰੂਪ ਹੁੰਦਾ ਹੈ।ਪਰਮਾਤਮਾ ਦੇ ਦਰਸ਼ਨ ਹੀ ਮਨੁੱਖਾ ਜੀਵਨ ਦਾ ਇੱਕੋ ਇੱਕ ਟੀਚਾ ਹੈ।ਪਰ੍ਮਾਤ੍ਮਾ ਦੇ ਦਰ੍ਸ਼੍ਨਾ ਦੀ ਇੱਛਾ ਜਿਸ ਇਨਸਾਂ ਵਿਚ੍ ਨਹੀਂ’ ਹੈ , ਆਪਣੇ ਟੀਚੇ ਦਾ ਸੁਪਨਾ ਵੀ ਨਹੀ ਦੇਖਿਆ ਤਾ  ਮੰਜ਼ਿਲ ਕਿਵੇਂ ਮਿਲੇਗੀ, ਪਰ ਦਰਸ਼ਨ ਦੀ ਪਿਆਸ ਹੋਵੇ ਤਾਂ ਪੂਰਾ ਗੁਰੂ ਜ਼ਰੂਰ ਮਿਲ ਜਾਵੇਗਾ। ਇਸ ਦੌਰਾਨ ਸਾਧਵੀ ਨਿਧਿ ਜੀ ਨੇ ਸੁਰੀਲੇ ਭਜਨ ਸੰਕੀਰਤਨ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

LEAVE A REPLY

Please enter your comment!
Please enter your name here