ਗੁਰਦੁਆਰਾ ਸਾਹਿਬ ਦੇ ਘਾਟ ਵਿੱਚ ਨਹਾ ਰਹੇ 2 ਬੱਚਿਆ ਦੀ ਡੁੱਬਣ ਕਾਰਨ ਹੋਈ ਮੌਤ

ਨੰਗਲ (ਦ ਸਟੈਲਰ ਨਿਊਜ਼)। ਨੰਗਲ ਵਿੱਚ 2 ਬੱਚੇ ਗਰਮੀ ਤੋਂ ਬਚਣ ਲਈ ਸਤਲੁਜ ਦਰਿਆ ਦੇ ਨਜ਼ਦੀਕ ਬਣੇ ਗੁਰਦੁਆਰਾ ਸਾਹਿਬ ਦੇ ਘਾਟ ਵਿਖੇ ਨਹਾ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਬੱਚਿਆ ਦੀ ਪਹਿਚਾਣ ਵੰਸ਼ ਉਮਰ 15 ਸਾਲਾਂ ਤੇ ਹਰਸ਼ ਰਾਣਾ ਉਮਰ 17 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਹੋਇਆ ਸੀ ਤੇ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਵਿੱਚ ਡੁੱਬ ਗਿਆ ਤੇ ਵੰਸ਼ ਜੋ ਕਿ ਆਪਣੇ  ਭਰਾ ਨਾਲ ਨਹਾਉਣ ਆਇਆ ਹੋਇਆ ਸੀ ਹਰਸ਼ ਨੂੰ ਡੁੱਬਦੇ ਦੇਖ ਉਸਨੇ ਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਤੇ ਉਹ ਵੀ ਡੁੱਬ ਗਿਆ।

Advertisements

ਮੌਕੇ ਤੇ ਗੋਤਾਖੋਰਾਂ ਨੇ ਪਹੁੰਚ ਕੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ।  

LEAVE A REPLY

Please enter your comment!
Please enter your name here