ਰਾਜਸੀ ਸ਼ਹਿ ਤੇ ਲੋਕਾਂ ਤੋਂ ਨਜ਼ਾਇਜ ਤੋਰ ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ: ਸੋਨੂੰ ਨਾਹਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਮ ਆਦਮੀ ਪਾਰਟੀ ਕਪੂਰਥਲਾ ਦੀ ਮੀਟਿੰਗ ਜਿਲਾ  ਸੰਯੁਕਤ ਸਕੱਤਰ ਐਸ.ਸੀ. ਵਿੰਗ ਰਾਕੇਸ਼ ਕੁਮਾਰ (ਸੋਨੂੰ ਨਾਹਰ) ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਮੁਹੱਲਾ ਰਾਇਕਾ ਵਿੱਖੇ ਹੋਈ।ਮੀਟਿੰਗ ਦੋਰਾਨ ਪਾਰਟੀ ਦੇ ਸਮੂਹ ਮੈਂਬਰਾ ਵੱਲੋ ਕਈ ਗੰਭੀਰ ਮਸਲਿਆਂ  ਤੇ ਵਿਚਾਰ-ਵੱਟਾਂਦਰਾਂ ਕੀਤਾ ਗਿਆ । ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਰੰਗਲ ਤੋਂ ਮੰਗ ਕੀਤੀ ਕਿ ਸ਼ਹਿਰ ‘ਚ ਕਈ ਵਿਅਕਤੀਆਂ ਵੱਲੋ ਰਾਜਸੀ ਸ਼ਹਿ ਤੇ ਲੋਕਾਂ ਤੋਂ ਨਜ਼ਾਇਜ ਤੋਰ ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਰਾਕੇਸ਼ ਕੁਮਾਰ (ਸੋਨੂੰ ਨਾਹਰ) ਨੇ ਕਿਹਾ ਕਿ ਸ਼ਹਿਰ ‘ਚ ਕਈ ਥਾਂਵਾ ਅਜਿਹੀਆਂ ਹਨ, ਜਿੱਥੇ ਨਾ ਤਾ ਕੋਈ ਟੈਕਸੀ ਸਟੈਂਡ ਹੈ ਤੇ ਨਾ ਹੀ ਕੋਈ ਪਾਰਕਿੰਗ, ਪਰ ਇਨ੍ਹਾਂ ਗੁੰਡਾ ਲੋਕਾਂ ਵੱਲੋ ਨਜ਼ਾਇਜ ਤੌਰ ਤੇ ਸਰਕਾਰੀ ਹਸਪਤਾਲ ਦੇ ਬਾਹਰ ਆਟੋ ਸਟੈਂਡ ਬਣਾ ਕੇ ਆਟੋ ਚਾਲਕਾ ਦੀਆਂ ਜਬਰਨ ਪਰਚਿਆਂ ਕੱਟੀਆਂ  ਜਾਂਦੀਆਂ ਹਨ ਅਤੇ ਜਿਸ ਆਟੋ ਚਾਲਕ ਵੱਲੋ ਇਹ ਗੁੰਡਾ ਟੈਕਸ ਨਹੀਂ ਦਿੱਤਾ ਜਾਂਦਾ, ਉਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਤੇ ਗਾਲੀ-ਗਲੋਚ ਕਰਕੇ ਬੇਇੱਜਤ ਕੀਤਾ ਜਾਂਦਾ ਹੈ।

Advertisements

ਇਹ ਕਿ ਸ਼ਹਿਰ ‘ਚ ਜੋ ਇੱਕ ਬੱਸ ਸਟੈਂਡ ਵਿੱਖੇ ਆਟੋ ਸਟੈਂਡ ਬਣਾਇਆ ਗਿਆ ਹੈ, ਉਸਦਾ ਸਾਲ ਦਾ ਠੇਕਾ 57,000/-ਰੁਪਏ ਹੈ।ਜਿਸਦੇ ਬਾਵਜੂਦ ਵੀ ਆਟੋ ਚਾਲਕਾ ਤੋਂ ਰੋਜਾਨਾ ਦੇ 50 ਰੁਪਏ ਅੱਲਗ ਤੋ ਲਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਕਰੀਬ 150-200 ਆਟੋ ਚਾਲਦੇ ਹਨ।ਇਨ੍ਹਾਂ ਆਟੋ ਚਾਲਕਾ ਵੱਲੋ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਚਲਾਇਆਂ ਜਾਂਦਾ ਹੈ, ਤੇ ਇਨ੍ਹਾਂ ਚਾਲਕਾਂ ਤੋਂ ਸ਼ਰਾਰਤੀ ਅਨਸਰਾਂ ਵੱਲੋ ਲਏ ਜਾ ਰਹੇ ਗੁੰਡਾ ਟੈਕਸ ਕਾਰਨ ਇਨ੍ਹਾਂ ਨੂੰ ਬਹੁਤ ਪਰੇਸ਼ਾਨ ਹੋਣਾ ਪੈਂਦਾ ਹੈ। ਇਨ੍ਹਾਂ ਲੌਕਾਂ ਵੱਲੋਂ ਆਟੋ ਚਾਲਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਜਿਨ੍ਹਾਂ ਰਾਜਸੀ ਲੋਕਾਂ ਦੀ ਸ਼ਹਿ ਤੇ ਇਹ ਗੁੰਡਾ ਟੈਕਸ ਵਸੂਤ ਕੀਤਾਂ ਜਾਂਦਾ ਹੈ, ਦਾ ਪਤਾ ਲਗਾ ਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸੰਯੁਕਤ ਸਕੱਤਰ ਐਸ.ਸੀ. ਵਿੰਗ ਰਾਕੇਸ਼ ਕੁਮਾਰ (ਸੋਨੂੰ ਨਾਹਰ) ਸ਼ਹਿਰ ‘ਚ ਪੁਰਾਣੀ ਕਚਹਰੀ ਵਿੱਖੇ ਲੋਕਾਂ ਦੀ ਸੁਵਿਧਾ ਲਈ ਬਣਾਈ ਗਈ ਪਾਰਕਿੰਗ ਦਾ ਠੇਕਾ ਲੰਬੇ ਸਮੇਂ ਤੋਂ ਇੱਕੋ ਹੀ ਪਾਰਟੀ ਦੇ ਕੋਲ ਹੈ ਤੇ ਇਨ੍ਹਾਂ ਵੱਲੋ ਆਪਣੀ ਮੰਨ-ਮਰਜ਼ੀ ਨਾਲ ਪਾਰਕਿੰਗ ਦੀ ਰਕਮ ਲੋਕਾਂ ਤੋਂ ਵਸੂਲ ਕੀਤੀ ਜਾਂਦੀ ਹੈ।ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਉਕਤ ਜਗ੍ਹਾਂ ਦੀ ਪਾਰਕਿੰਗ ਦਾ ਠੇਕਾ ਕਿਸੇ ਹੋਰ ਪਾਰਟੀ ਨੂੰ ਦਿੱਤਾ ਜਾਵੇ ਤੇ ਪਾਰਕਿੰਗ ਦੀ ਫੀਸ ਸਰਕਾਰ ਵੱਲੋ ਨਿਰਧਾਰਤ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਜੇਬ ਤੇ ਕੋਈ ਵਾਧੂ ਭਾਰ ਨਾ ਪਵੇ।ਰਾਕੇਸ਼ ਕੁਮਾਰ (ਸੋਨੂੰ ਨਾਹਰ) ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਪਾਰਟੀ ਵੱਲੋ ਸਮੇਂ-ਸਮੇਂ ਤੇ ਆਪਣੀ ਅਵਾਜ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਤੇ ਆਪ ਪਾਰਟੀ ਦੇ ਨੇਤਾ ਐਸ.ਸੀ. ਵਿੰਗ ਦੇ ਜਿਲ੍ਹਾ ਸੰਯੂਕਤ ਸਚਿਵ ਗੋਵਿੰਦ, ਸਰਕਲ ਇੰਚਾਰਜ ਫੱਗਾ ਸਿੰਘ, ਆਪ ਆਗੂ ਮਲਕੀਤ ਸਿੰਘ, ਵਿਜੈ ਕੁਮਾਰ, ਸੰਨੀ ਕਲਿਆਣ, ਸਾਹਿਲ, ਕ੍ਰਿਸ਼ਣ ਕੁਮਾਰ, ਲੱਕੀ ਨਾਹਰ, ਕਰਨ ਨਿੰਜਾ, ਮੰਨੀ, ਵਿੱਕੀ, ਰਾਘਵ ਨਾਹਰ, ਬਿੱਲਾ, ਸਾਬੀ ਤੇ ਹੋਰ ਸਾਥੀ ਮੋਜੂਦ ਸਨ।

LEAVE A REPLY

Please enter your comment!
Please enter your name here