ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਦੇ 307 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਮੌਕੇ 307 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ। ਸਾਕਸ਼ੀ ਸਾਹਨੀ ਨੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਸੈਸ਼ਨ 2021-22 ਲਈ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਹੇਠਲੇ ਕਨਵੋਕੇਸ਼ਨ ਸਮਾਰੋਹ ਮੌਕੇ ਵਿਦਿਆਰਥੀਆਂ ਨੂੰ ਡਿਗਰੀ ਲਈ ਵਧਾਈ ਅਤੇ ਅਗਲੀ ਮੰਜ਼ਿਲ ਵੱਲ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisements

ਸਾਕਸ਼ੀ ਸਾਹਨੀ ਨੇ ਕਿਹਾ ਕਿ ਡਿਗਰੀ ਲੈਣ ਤੋਂ ਬਾਅਦ ਅਸਲ ਜਿੰਦਗੀ ਨਾਲ ਵਿਦਿਆਰਥੀਆਂ ਦਾ ਟਾਕਰਾ ਹੋਵੇਗਾ ਤੇ ਹਰ ਰੋਜ਼ ਇਮਤਿਹਾਨ ਪਾਸ ਕਰਨਾ ਪਵੇਗਾ ਅਤੇ ਇਨ੍ਹਾਂ ਨੇ ਸਕੂਲ ਤੋਂ ਕਾਲਜ ਤੱਕ ਜੋ ਸਿੱਖਿਆ ਹੈ, ਉਸ ਮੁਤਾਬਕ ਆਪਣੀ ਜਿੰਦਗੀ ਸਿਰਜਣ ਦਾ ਫੈਸਲਾ ਵੀ ਖ਼ੁਦ ਕਰਨਾ ਪਵੇਗਾ। ਸਾਕਸ਼ੀ ਸਾਹਨੀ ਨੇ ਡਿਗਰੀ ਹਾਸਲ ਕਰਨ ਨੂੰ ਇੱਕ ਮੀਲ ਪੱਥਰ ਦੱਸਦਿਆਂ ਵਿਦਿਆਰਥੀਆਂ ਨੂੰ ਸਮਾਜ ਲਈ ਕੁਝ ਕਰਕੇ ਦਿਖਾਉਣ ਲਈ ਪ੍ਰੇਰਿਤ ਕਰਦਿਆਂ ਆਪਣੇ ਹੁਨਰ ਤੇ ਯੋਗਤਾ ਨੂੰ ਜੀਵਨ ਵਿਚ ਅਪਣਾਕੇ ਇੱਕ ਸਕਾਰਾਤਮਕ ਸੇਧ ਪ੍ਰਾਪਤ ਕਰਨ ‘ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਉਨ੍ਹਾਂ ਅਧਿਆਪਕਾਂ ਦਾ ਸਦਾ ਰਿਣੀ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਦਿਆਂ ਮਾਰਗਦਰਸ਼ਨ ਕੀਤਾ।

ਕਾਲਜ ਪ੍ਰਿੰਸੀਪਲ ਡਾ. ਕੁਸਮ ਲਤਾ ਨੇ  ਕਾਲਜ ਦੀ ਰਿਪੋਰਟ ਪੇਸ਼ ਕਰਦਿਆਂ ਵਿਦਿਆਰਥੀਆਂ ਦੀਆਂ ਸਾਲ ਭਰ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਰਾਮ ਕੁਮਾਰ ਨੇ ਧੰਨਵਾਦ ਕੀਤਾ ਡਾ. ਵਨੀਤਾ ਰਾਣੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਇਸ ਮੌਕੇ ਅਲੂਮਨੀ (ਗਲੋਬਲ) ਐਸੋਸੀਏਸ਼ਨ ਮੈਂਬਰਜ਼, ਪੀ.ਟੀ.ਏ ਮੈਂਬਰਜ਼, ਐਚ.ਈ.ਆਈ.ਐਸ. ਗਵਰਨਿੰਗ ਬਾਡੀ ਮੈਂਬਰਜ਼ ਡਾ. ਪਰਮਿੰਦਰ ਸਿੰਘ, ਪ੍ਰੋ. ਗੁਰਦੀਪ ਬੱਤਰਾ, ਬੀ.ਪੀ. ਧੀਮਾਨ, ਇੰਦੂ ਸ਼ਰਮਾ, ਡਾ. ਬਲਜੀਤ ਸਿੰਘ, ਪ੍ਰੋ. ਧਰਮਿੰਦਰ ਸਿੰਘ, ਡਾ. ਸੁਧੀਰ ਵਰਮਾ, ਹਰਬੰਸ ਲਾਲ ਬਾਂਸਲ, ਉਮੇਸ਼ ਕੁਮਾਰ ਘਈ, ਇੰਜ. ਸਚਿਤ ਬਾਂਸਲ, ਸੀ.ਏ ਰਾਜੀਵ ਗੋਇਲ, ਸੀ.ਏ ਰਵਿੰਦਰ ਪੁਰੀ ਸਮੇਤ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

LEAVE A REPLY

Please enter your comment!
Please enter your name here