ਸਕੂਲ ਨਾਰੂ ਨੰਗਲ ਵਿਖੇ ਚਿਲਡਰਨ ਸਪੋਰਟਸ ਫੈਸਟੀਵਲ ਐਕਟੀਵਿਟੀ ਕਰਵਾਈ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ‌। ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਹਰਭਗਵੰਤ ਸਿੰਘ ਜੀ ਅਤੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ “ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਅਧੀਨ ਚਿਲਡਰਨ ਸਪੋਰਟਸ ਫੈਸਟੀਵਲ ਐਕਟੀਵਿਟੀ ਕਰਵਾਈ ਗਈ।

Advertisements

ਇਸ ਐਕਟੀਵਿਟੀ ਅਧੀਨ ਲੌਂਗ ਜੰਪ, ਚੈਸ, ਯੋਗਾ, ਕੈਰਮ ਬੋਰਡ ਅਤੇ ਮੈਰਾਥਨ ਦੌੜ ਕਰਵਾਈ ਗਈ। ਪਹਿਲੇ ਤਿੰਨ ਪੁਜੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਟਰੋਫੀਆਂ  ਦਿਤੀਆਂ ਗਈਆਂ ਅਤੇ ਬੱਚਿਆਂ ਦੀ ਹੌਸਲਾ-ਅਫਜ਼ਾਈ ਵੀ ਕੀਤੀ ਗਈ। ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਬੱਚਿਆਂ ਲਈ ਪੜਾਈ ਤੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਬੱਚੇ ਦੀ ਸ਼ਖਸ਼ੀਅਤ ਨੂੰ ਨਿਖਾਰਦੀਆਂ ਹਨ।

LEAVE A REPLY

Please enter your comment!
Please enter your name here