ਬੱਚਿਆ ਨੂੰ ਸਕੂਲੋਂ ਲੈ ਕੇ ਆ ਰਹੇ ਪਿਤਾ ਦਾ ਟਰੈਕਟਰ ਥੱਲੇ ਆਇਆ ਮੋਟਰਸਾਈਕਲ, ਇੱਕ ਬੱਚੇ ਦੀ ਮੌਤ, ਦੋ ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਲੋਟ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਮੋਟਰਸਾਈਕਲ ਤੇ ਮਿੱਟੀ ਨਾਲ ਭਰੇ ਟਰੈਕਟਰ ਦੀ ਭਿਆਨਕ ਟੱਕਰ ਹੋ ਗਈ।

Advertisements

ਮਿਲੀ ਜਾਣਕਾਰੀ ਅਨੁਸਾਰ, ਪਿਤਾ ਆਪਣੇ ਦੋ ਬੱਚਿਆ ਨੂੰ ਸਰਕਾਰੀ ਸਕੂਲ ਤੋ ਛੁੱਟੀ ਹੋਣ ਤੋ ਬਾਅਦ ਘਰ ਲਿਜਾ ਰਿਹਾ ਸੀ ਪਰ ਦਾਨੇਵਾਲਾ ਚੌਂਕ ਤੇ ਮਿੱਟੀ ਨਾਲ ਭਰੇ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਸਪਤਾਲ ਪਹੁੰਚਦਿਆ ਹੀ ਇੱਕ ਬੱਚੇ ਦੀ ਮੌਤ ਹੋ ਗਈ। ਇੱਕ ਹੋਰ ਬੱਚਾ ਤੇ ਪਿਤਾ ਜ਼ਖਮੀ ਹੋ ਗਏ ਜਿਹਨਾਂ ਦਾ ਇਲਾਜ ਜਾਰੀ ਹੈ। ਹਾਦਸੇ ਤੋ ਬਾਅਦ ਡਰਾਈਵਰ ਮੌਕੇ ਤੋ ਫਰਾਰ ਦੱਸਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here