ਵਿਧਾਇਕ ਚੱਢਾ ਵੱਲੋਂ ਸਾਨਵੀ ਸੂਦ ਦੇ ਘਰ ਪਹੁੰਚ ਕੇ ਇੱਕ ਹੋਰ ਚੋਟੀ ਸਰ ਕਰਨ ਲਈ ਦਿੱਤੀਆਂ ਸ਼ੁਭਕਾਮਨਾਵਾਂ

ਰੂਪਨਗਰ (ਦ ਸਟੈਲਰ ਨਿਉੂਜ਼), ਰਿਪੋਰਟ- ਧਰੂਵ ਨਾਰੰਗ । ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਰੋਪੜ ਸ਼ਹਿਰ ਦਾ ਨਾਂ ਦੁਨੀਆਂ ਭਰ ਵਿੱਚ ਚਮਕਾਉਣ ਵਾਲੀ ਬੱਚੀ ਸਾਨਵੀ ਸੂਦ ਦੇ ਘਰ ਪਹੁੰਚਕੇ ਵਧਾਈ ਦਿੱਤੀ ਗਈ ਅਤੇ ਅਗਲੇ ਪੜਾਅ ਆਸਟ੍ਰੇਲੀਆ ‘ਚ ਦੁਨੀਆਂ ਦੀ ਇੱਕ ਹੋਰ ਚੋਟੀ ਸਰ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਬੱਚੀ ਸਾਨਵੀ ਸੂਦ, ਜੋ ਕਿ ਹਲੇ ਤੀਜੀ ਜਮਾਤ ਵਿੱਚ ਪੜ੍ਹ ਰਹੀ ਹੈ, ਨੇ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬੱਚੀ ਨੇ ਮਾਊਂਟ ਐਵਰੈਸਟ ਪਰਬਤ ਦੇ ਬੇਸਮੈਂਟ ਕੈਂਪ ਨੂੰ ਸਰ ਕੀਤਾ। ਇੱਥੇ ਹੀ ਬੱਸ ਨਹੀਂ ਬਲਕਿ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਵੀ ਜਾਣ ਦਾ ਖਿਤਾਬ ਸਾਨਵੀ ਸੂਦ ਨੇ ਆਪਣੇ ਨਾਮ ਕੀਤਾ।

Advertisements

ਵਿਧਾਇਕ ਚੱਢਾ ਨੇ ਕਿਹਾ ਕਿ ਜਿਹੜੀ ਨਵੀਂ ਉਚਾਈ ਨੂੰ ਸਾਨਵੀ ਸੂਦ ਹੁਣ ਸਰ ਕਰਨ ਜਾ ਰਹੀ ਹੈ, ਉਹ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੋਸਸਿਊਜ਼ਕੋ ਹੈ। ਜਿੱਥੇ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਏਸ਼ੀਆ ਮਹਾਂਦੀਪ ਵਿਚੋਂ ਸਾਨਵੀ ਸੂਦ ਸਭ ਤੋਂ ਘੱਟ ਉਮਰ ਦੀ ਹੋਣਹਾਰ ਬੱਚੀ ਹੋਵੇਗੀ ਜੋ ਕਿ ਇਸ ਚੋਟੀ ਨੂੰ ਸਰ ਕਰੇਗੀ।

ਉਨ੍ਹਾਂ ਕਿਹਾ ਕਿ ਇਹ ਇਕੱਲੇ ਰੋਪੜ ਸ਼ਹਿਰ, ਰੂਪਨਗਰ ਜ਼ਿਲ੍ਹੇ ਹੀ ਨਹੀਂ ਬਲਕਿ ਪੂਰੇ ਪੰਜਾਬ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਬੱਚੀ ਅੱਜ ਦੇ ਸਮੇਂ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਨੂੰ ਇਸ ਬੱਚੀ ਤੋਂ ਬਹੁਤ ਆਸਾਂ ਤੇ ਉਮੀਦਾਂ ਹਨ ਕਿ ਇਹ ਪੂਰੇ ਰੋਪੜ ਸ਼ਹਿਰ, ਪੰਜਾਬ ਤੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਾਏਗੀ। ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਬੱਚੀ ਸਾਨਵੀ ਸੂਦ ਤੇ ਉਸਦੇ ਪੂਰੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਨਾਲ ਕਿਸੇ ਵੀ ਪ੍ਰਕਾਰ ਦੀ ਮੱਦਦ ਲਈ ਹਮੇਸ਼ਾ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਾਨਵੀ ਸੂਦ ਵਰਗੀਆਂ ਬੱਚੀਆਂ ਬਾਕੀ ਸਮਾਜ ਦੇ ਬੱਚਿਆਂ ਲਈ ਵੀ ਪ੍ਰੇਨਸਰੋਤ ਹਨ, ਜਿਨ੍ਹਾਂ ਨੂੰ ਦੇਖ ਕੇ ਮੰਜ਼ਿਲਾਂ ਨੂੰ ਕਿਵੇਂ ਹਾਸਿਲ ਕਰਨਾ ਹੈ, ਦੀ ਪ੍ਰੇਰਨਾ ਮਿਲਦੀ ਹੈ।

LEAVE A REPLY

Please enter your comment!
Please enter your name here