
ਬ੍ਰਾਜ਼ੀਲ (ਦ ਸਟੈਲਰ ਨਿਊਜ਼)। ਬ੍ਰਾਜ਼ੀਲ ਤੋਂ ਬਹੁਤ ਦੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਲਾਪਤਾ ਹੋਏ ਇੱਕ ਐਕਟਰ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਇੱਕ ਲੱਕੜੀ ਦੇ ਬੱਕਸੇ ਵਿੱਚ ਰੱਖ ਕੇ ਜ਼ਮੀਨ ਦੇ 6 ਫੁੱਟ ਹੇਠਾਂ ਦਫ਼ਨਾਇਆ ਗਿਆ ਸੀ, ਫਿਰ ਉਸ ਦੇ ਉਪਰ ਫ਼ਰਸ਼ ਪਾ ਦਿੱਤਾ ਗਿਆ। ਜਦੋਂ ਪੁਲਿਸ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਫ਼ਰਸ਼ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆਂ, ਜਾਂਚ ਕਰਨ ਤੋਂ ਪਤਾ ਲੱਗਾ ਕਿ ਐਕਟਰ ਦੇ ਦੋਨੋਂ ਹੱਥ ਬੰਨ੍ਹੇ ਹੋਏ ਸਨ ਅਤੇ ਗਲੇ ਉੱਤੇ ਰੱਸੀ ਦੇ ਨਿਸ਼ਾਨ ਸਨ। ਜਿਸ ਦੀ ਪਹਿਚਾਣ ਜੇਫਰਸਨ ਮਚਾਡੌਂ ਵਜੋਂ ਹੋਈ ਹੈ ਅਤੇ ਉਮਰ 44 ਸਾਲ ਦੀ ਸੀ।

ਜਾਣਕਾਰੀ ਮੁਤਾਬਕ ਜਨਵਰੀ ਤੋਂ ਲਾਪਤਾ ਸੀ। ਇਸਨੇ ਕਈ ਟੀਵੀ ਸੀਰਿਅਲ ਵਿੱਚ ਵੀ ਕੰਮ ਕੀਤਾ ਸੀ ਤੇ ਸਟੇਜ ਸੌਂਅ, ਸੇਟ ਡਿਜ਼ਾਇਨ ਵਿੱਚ ਵੀ ਆਪਣਾ ਨਾਂ ਰੌਸ਼ਨ ਕੀਤਾ ਸੀ। ਪੁਲਿਸ ਦੁਆਰਾ ਦਿਖਾਈ ਗਈ ਵੀਡਿਓ ਵਿੱਚ ਦਿਖਾਇਆ ਕਿ ਲਾਸ਼ ਨੂੰ ਕੰਪਾਊਂਡ ਦੀ ਜ਼ਮੀਨ ਦੇ ਅੰਦਰ ਜੇਫਰਸਨ ਦੀ ਲਾਸ਼ ਨੂੰ ਕੱਢਿਆਂ ਗਿਆ, ਕਾਫ਼ੀ ਹੱਦ ਤੱਕ ਲਾਸ਼ ਸੜ ਚੁੱਕੀ ਸੀ। ਫੋਰੈਂਸਿਕ ਐਕਸਪਰਟ ਦੀ ਜਾਂਚ ਦੁਆਰਾ ਉਸਦੀ ਪਹਿਚਾਣ ਉਂਗਲਿਆਂ ਦੁਆਰਾ ਕੀਤੀ ਗਈ ਪਰ ਪੁਲਿਸ ਵੱਲੋਂ ਫਾਇਨਲ ਰਿਪੋਰਟ ਨਹੀਂ ਆਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।