ਹੁਣ ਐਕਸ ਤੇ ਅਕਾਊਟ ਬਨਾਉਣ ਲਈ ਦੇਣੀ ਹੋਵੇਗੀ ਫੀਸ! ਮਸਕ ਨੇ ਕੀਤਾ ਐਲਾਨ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਐਲੋਨ ਮਸਕ ਵੱਲੋ ਟਵਿੱਟਰ ਨੂੰ ਟੇਕਓਵਰ ਕਰਨ ਤੋਂ ਬਾਅਦ ਪਲੇਟਫਾਰਮ ‘ਤੇ ਕਈ ਵੱਡੇ ਬਦਲਾਅ ਦੇਖੇ ਗਏ ਹਨ, ਮਸਕ ਨੇ ਇਸਦਾ ਨਾਂ ਬਦਲ ਕੇ X ਕਰ ਦਿੱਤਾ, ਨਾਲ ਹੀ ”9 ਅਤੇ ਬਲੂ ਟਿਕ ਨੂੰ ਲੈ ਕੇ ਵੀ ਕਈ ਚੇਂਜ ਦੇਖੇ ਗਏ ਹਨ। ਐਕਸ ਨੂੰ ਲੈ ਕੇ ਮਸਕ ਨੇ ਇੱਕ ਵੱਡਾ ਐਲਾਨ ਕੀਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਐਕਸ ਜਲਦੀ ਹੀ ਆਪਣੇ ਨਵੇਂ ਯੂਜ਼ਰਸ ਤੋਂ ਪੈਸਾ ਲੈਣਾ ਸ਼ੁਰੂ ਕਰ ਦੇਵੇਗਾ।

Advertisements

ਐਲਨ ਮਸਕ ਦੇ ਮੁਤਾਬਕ ਐਕਸ ਨਾਲ ਜੁੜਨ ਵਾਲੇ ਨਵੇਂ ਯੂਜ਼ਰਸ ਨੂੰ ਟਵੀਟ ਨੂੰ ਲਾਈਕ ਕਰਨ, ਪੋਸਟ ਕਰਨ, ਰਿਪਲਾਈ ਕਰਨ ਅਤੇ ਇਥੋਂ ਤੱਕ ਕਿ ਬੁਕਮਾਰਕ ਕਰਨ ਲਈ ਇੱਕ ‘ਛੋਟੀ’ ਫੀਸ ਦੇਣੀ ਹੋਵੇਗੀ। ਰਿਪੋਰਟ ਤੋਂ ਪਤਾ ਚੱਲ ਰਿਹਾ ਹੈ ਕਿ ਮਸਕ ਨੇ ਇਹ ਫੈਸਲਾ ਬੋਟਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਲਿਆ ਹੈ।

ਇਸਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਐਕਸ ਕਾਰਪੋਰੇਸ਼ਨ ਨੇ 26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ ਭਾਰਤ ਵਿੱਚ ਰਿਕਾਰਡ 2,12,627 ਐਕਸ ਖਾਤਿਆਂ ਨੂੰ ਬੈਨ ਕੀਤਾ ਸੀ, ਜੋ ਜ਼ਿਆਦਾਤਰ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਨੂੰ ਉਤਸ਼ਾਹਿਤ ਕਰਨ ਲਈ ਸਨ।

LEAVE A REPLY

Please enter your comment!
Please enter your name here