“ਬੱਚਿਓ ਵਿਦਿਆ ਵੀਚਾਰੀ ਹੈ ਬੜੀ ਹੀ ਪਰਉਪਕਾਰੀ”

ਬੱਚਿਓ ਵਿਦਿਆ ਵੀਚਾਰੀ ਹੈ ਬੜੀ ਹੀ ਪਰਉਪਕਾਰੀ।

Advertisements

ਉਚਾਈਆਂ ਤੇ ਪਹੁੰਚਾਵੇ ਜਿਨਾਂ ਨੂੰ ਲੱਗਦੀ ਪਿਆਰੀ। 

ਲੱਖਾਂ ਦੀ ਜ਼ਿੰਦਗੀ ਨੂੰ ਇਸ ਦਿੱਤਾ ਏ ਸਵਾਰ।

ਗਰੀਬਾਂ ਦੀ ਜੂਨ ਵੀ ਇਸ ਦਿੱਤੀ ਏ ਸੁਧਾਰ।

ਵਿਦਿਆ ਬੁਰਾਈ ਤੋਂ ਵੀ ਸਭ ਨੂੰ ਹੈ ਬਚਾਉਂਦੀ।

ਸ਼ਾਨ ਵਾਲੀ ਜ਼ਿੰਦਗੀ ਵੀ ਇਹ ਹੈ ਬਣਾਉੰਦੀ।

ਜਿਨਾਂ ਵਿਦਿਆ ਜੀਵਨ ਵਿਚ ਲਈ ਸੀ ਅਪਣਾ।

ਦੁਨੀਆਂ ਵਿੱਚ ਆਪਣੀ ਸ਼ਾਨ ਲਈ ਸੀ ਬਣਾ।

ਪੜ੍ਹੇ ਲਿਖਿਆਂ ਨੂੰ ਲੋਕੀਂ ਕਰਦੇ ਨੇ ਸਲਾਮਾਂ।

ਪੜ੍ਹ ਲਿਖ ਮਹਾਨ ਬਣ ਗਏ ਸੀ ਉਬਾਮਾਂ।

ਬਿਨਾਂ ਵਿਦਿਆ ਸੋਹਣਾ ਜਿਹਾ ਸੰਸਾਰ ਨਾ ਬਣੇ।

ਘਰ ਚਲਾਉਣ ਲਈ ਬੰਦਾ ਸਹਿੰਦਾ ਦੁਖ ਘਣੇ।

ਅੱਜ ਮੌਕਾ ਏ ਬੱਚਿਓ ਜ਼ਿੰਦਗੀ ਸਵਾਰ ਲਓ।

ਕੋਠੀਆਂ ਤੇ ਫਿਰ ਭਾਵੇਂ ਤੁਸੀਂ ਕਾਰ ਲਓ।

ਅਧਿਆਪਕ ਦਿੰਦੇ ਨੇ ਤੁਹਾਨੂੰ ਵਿਦਿਆ ਦਾ ਦਾਨ।

ਆਪਣੇ ਅਧਿਆਪਕਾਂ ਦਾ ਕਰੋ ਤੁਸੀਂ ਸਦਾ ਸਨਮਾਨ।

ਲੇਖਕ

ਰਾਜਿੰਦਰ ਕੌਰ

ਸਾਬਕਾ ਹੈੱਡ ਟੀਚਰ, ਹੁਸ਼ਿਆਰਪੁਰ

6239090797

LEAVE A REPLY

Please enter your comment!
Please enter your name here