ਕਪੂਰਥਲਾ ਦੀਆਂ ਪੰਜ ਵਿਦਿਆਰਥਣਾ ਨੇ ਮੈਰਿਟ ਵਿਚ ਬਣਾਈ ਥਾਂ, ਡੀਈਓ ਨੇ ਦਿੱਤੀ ਵਧਾਈ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ । ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀ ਜਮਾਤ ਦੇ ਨਤੀਜਿਆਂ ਵਿਚ ਕਪੂਰਥਲਾ ਦੀਆਂ 05 ਵਿਦਿਆਰਥਣਾ ਨੇ ਮੈਰਿਟ ਵਿਚ ਜਗਾਹ ਬਣਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਦਲਜਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਜਿਲਾ ਕਪੂਰਥਲਾ ਦੇ 7328 ਵਿਦਿਆਰਥੀਆਂ ਨੇ ਦਸਵੀ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚੋ ਕੁਲ 7176  ਵਿਦਿਆਰਥੀ ਪਾਸ ਹੋਏ ਹਨ। ਜਿਲਾ ਕਪੂਰਥਲਾ ਦਾ ਪਾਸ ਪ੍ਰਤੀਸ਼ਤ 97.93 % ਹੈ।

Advertisements

ਉਨ੍ਹਾਂ ਦੱਸਿਆ ਕਿ ਨਿਕਿਤਾ ਪੁੱਤਰੀ ਹਰਜਿੰਦਰ ਸਿੰਘ, ਸਹਸ ਠੱਟਾ ਨਵਾਂ, ਮੈਰਿਟ ਨੰ: 82 ਰੈਂਕ 13 ਪਾਸ ਪ੍ਰਤੀਸ਼ਤ 97.38  ਨੇ ਜਿਲਾ ਕਪੂਰਥਲਾ ਵਿੱਚੋ ਪਹਿਲਾ ਸਥਾਨ, ਪ੍ਰਭਜੋਤ ਕੌਰ ਪੁੱਤਰੀ ਜਸਵੰਤ ਸਿੰਘ, ਸਹਸ ਚਾਚੋਕੀ, ਮੈਰਿਟ ਨੰ: 168, ਰੈਂਕ 16 ਪਾਸ ਪ੍ਰਤੀਸ਼ਤ 96.92  ਨੇ ਦੂਸਰਾ, ਲਵੀਨਾ ਨਰੂਲਾ ਪੁੱਤਰੀ ਰਾਕੇਸ਼ ਕੁਮਾਰ, ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ਼ ਫਗਵਾੜਾ, ਮੈਰਿਟ ਨੰ: 226 ਰੈਂਕ 18 ਪਾਸ ਪ੍ਰਤੀਸ਼ਤ 96.62  ਨੇ ਤੀਸਰਾ, ਰੀਆ ਪੁੱਤਰੀ ਜੋਗਿੰਦਰ ਪਾਲ, ਮਾਂ ਅੰਬੇ (Girls) ਸਸਸ ਭਾਣੋਕੀ ਫਗਵਾੜਾ, ਮੈਰਿਟ ਨੰ: 290 ਰੈਂਕ 19 ਪਾਸ ਪ੍ਰਤੀਸ਼ਤ 96.46 ਨੇ ਚੋਥਾ ਅਤੇ  ਵੈਸ਼ਨਵੀ ਸੇਠੀ ਪੁੱਤਰੀ ਸਚਿਨ ਸੇਠੀ, ਮਹਿੰਦਰਾ ਪਬਲਿਕ ਸਸਸ ਦਿਆਲਪੁਰ ਮੈਰਿਟ ਨੰ: 299 ਪਾਸ ਪ੍ਰਤੀਸ਼ਤ 96.46 ਨੇ ਜਿਲੇ ਵਿੱਚੋ ਪੰਜਵਾਂ ਸਥਾਨ ਹਾਸਿਲ ਕੀਤਾ ਹੈ।

ਜਿਲਾ ਸਿੱਖਿਆ ਅਫਸਰ (ਸੈਕੰਡਰੀ) ਦਲਜਿੰਦਰ ਕੌਰ ਨੇ ਇਨ੍ਹਾਂ ਮੈਰਿਟ ਵਿਚ ਆਏ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਜਿਲੇ ਦਾ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਹੋਰ ਹੱਲਾਸ਼ੇਰੀ ਨਾਲ ਕੰਮ ਕਰਨ ਲਈ ਪ੍ਰੇਰਿਆ।

LEAVE A REPLY

Please enter your comment!
Please enter your name here