“ਚਸ਼ਮਦੀਦ ਗਵਾਹ ਰਹੀ ਹੈ, ਓਸ ਸਾਰੇ ਘਟਨਾ ਕਰਮ ਦੀ”: ਟੇਰਕਿਆਨਾ

Dav

ਚਸ਼ਮਦੀਦ ਗਵਾਹ ਰਹੀ ਹੈ,

Advertisements

ਓਸ ਸਾਰੇ ਘਟਨਾ ਕਰਮ ਦੀ,

ਇੰਗਲੈਂਡ ਦੀ ਇਹ ਰਾਣੀ,

ਤੇ ਜਿੰਮੇਦਾਰ ਵੀ ਰਹੀ ਹੈ,

ਓਸ ਵੱਢ ਟੁੱਕ ਦੀ,

ਜਦੋ ਵਾਹਗੇ ਵਾਲੀ ਲਕੀਰ ਖਿੱਚ ਕੇ,

ਟੋਟੇ ਕਰਵਾ ਦਿੱਤੇ ਸਨ ਮੁਲਕ ਦੇ,

ਧਰਤੀ ਵੰਡੀ ਹੀ ਨਹੀ ਗਈ,

ਲਹੂ ਲੁਹਾਣ ਵੀ ਕੀਤੀ ਗਈ,

ਜਦੋੰ ਰੰਗੀੰ ਵਸਦੇ ਲੋਕ,

ਪਾੜ ਕੇ ਸੁੱਟ ਦਿੱਤੇ,

ਧਰਮ ਦੇ ਨਾਮ ਉੱਤੇ,

ਇੰਗਲੈਡ ਤੋਂ ਪੜ੍ਹ ਕੇ ਆਏ,

ਨਹਿਰੂ ਤੇ ਜ਼ਿਨਾਹ ਨੂੰ,

ਆਪਣੇ ਹੱਥ ਠੋਕੇ ਬਣਾ ਕੇ,

ਬਿਠਾ ਦਿੱਤਾ ਤਖ਼ਤਾਂ ਉੱਤੇ,

ਰਾਣੀ ਦੇ ਟੱਬਰ ਨੇ,

ਆਪਣੇ ਉਤਰਾ ਅਧਿਕਾਰੀ ਸਮਝ ਕੇ,

ਤੌਬਾ ! ਤੌਬਾ !!

ਤਬਾਹੀ ਕਿੰਨੀ ਮਚਾਈ ਸੀ,

ਏਸੇ ਰਾਣੀ ਦੇ ਟੱਬਰ ਨੇ,

ਪਾੜੋ ਤੇ ਰਾਜ ਕਰੋ ਦੀ,

ਕੋਹਝੀ ਚਾਲ ਚੱਲ ਕੇ,

ਸੁਣਦੇ ਆਏ ਹਾਂ ਕਿ,

ਅੰਗਰੇਜ਼ਾਂ ਦੇ ਰਾਜ ਵਿੱਚ,

ਕਦੇ ਸੂਰਜ ਨਹੀ ਸੀ ਡੁੱਬਦਾ,

ਪਰ ਵਕਤ ਕਿਸੇ ਦੇ ਪਿਓ ਦਾ ਨਹੀ,

ਹੁਣ ਤਾਂ ਉਂਨਾਂ ਅੰਗਰੇਜ਼ਾਂ ਦੀ,

ਸਲਤਨਤ ਦਾ ਸੂਰਜ ਵੀ,

ਗਰੂਪ ਹੋ ਗਿਆ ਹੈ।

ਰੋਂਦੇ ਕਿਉੰ ਹੋ ਗੁਲਾਮੋੰ ?

ਘੱਟੋ ਘੱਟ ਹੁਣ ਤਾਂ ਤਿਆਗ ਦਿਓ!!

ਗੁਲਾਮ ਮਾਨਸਿਕਤਾ ਨੂੰ …

-ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ -ਹੁਸ਼ਿਆਰਪੁਰ

ਫ਼ੋਨ : 98141 73402

LEAVE A REPLY

Please enter your comment!
Please enter your name here