ਖੋਜੇਵਾਲ ਚਰਚ ਵਿਖੇ ਪੰਤੇਕੁਸਤ ਦਾ ਤਿਉਹਾਰ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ 

ਕਪੂਰਥਲਾ (ਦ ਸਟੈਲਰ ਨਿਊਜ਼ ), ਰਿਪੋਰਟ- ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਦਿਨ ਵੀਰਵਾਰ ਅਤੇ 28 ਮਈ ਦਿਨ ਐਤਵਾਰ ਨੂੰ ਬੜੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ  ਇਸ ਮੌਕੇ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਹਜ਼ਾਰਾਂ ਦੀ ਗਿਣਤੀ ਚ ਇਕੱਤਰ ਹੋਈ ਸੰਗਤ ਨੂੰ ਦੱਸਿਆ ਕਿ ਪੰਤੇਕੁਸਤ ਦਾ ਤਿਉਹਾਰ ਦਾ ਮਤਲਬ ਅਭਿਸ਼ੇਕ ਨਾਲ ਭਰ ਜਾਣ ਦਾ ਦਿਨ ਹੁੰਦਾ ਹੈ ਇਸਦਾ ਮਸੀਹੀ ਸਮਾਜ ਚ ਬਹੁਤ ਵੱਡਾ ਮੱਹਤਵ ਹੈ।

Advertisements

ਪਾਸਟਰ ਦਿਓਲ ਨੇ ਲੋਕਾਂ ਤੱਕ ਪ੍ਰਭੂ ਯਿਸ਼ੂ ਮਸੀਹ ਦਾ ਸੰਦੇਸ਼ ਦੇਣ ਅਤੇ ਸੰਗਤਾਂ ਨੂੰ ਪਵਿੱਤਰ ਤਾਈ ਵਾਲਾ ਜੀਵਨ ਬਤੀਤ ਕਰਨ ਲਈ ਅਤੇ ਹਰ ਪ੍ਰਕਾਰ ਦੇ ਨਸ਼ੇ ਦੀ ਜਕੜ ਵਿੱਚ ਫਸੇ ਲੋਕਾਂ ਨੂੰ ਨਸ਼ਿਆਂ ਤੋਂ ਅਜ਼ਾਦ ਕਰਵਾਉਣ ਲਈ ਦੁਖੀਆਂ, ਬਿਮਾਰਾਂ, ਲਾਚਾਰਾਂ ਅਤੇ ਬੇਔਲਾਦ ਜੋੜ੍ਹਿਆਂ ਨੂੰ ਔਲਾਦ ਦੀ ਦਾਤ ਬਖਸ਼ਣ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ ਅਰਦਾਸਾਂ ਕੀਤੀਆਂ। ਅੱਜ ਪ੍ਰਾਰਥਨਾ ਸਮੇਂ ਬੇਅੰਤ ਲੋਕਾਂ ਨੇ ਆਪਣੀਆਂ ਭਿਆਨਕ ਬਿਮਾਰੀਆਂ ਅਤੇ ਬਦਰੂਹਾਂ ਕੋਲ਼ੋਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਛੁਟਕਾਰਾ ਪਾਇਆ। ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਨਵੇ ਲੋਕਾਂ ਨੇ ਆਪਣੀ ਪਾਪਾਂ ਭਰੀ ਜ਼ਿੰਦਗੀ ਤੋਂ ਤੌਬਾ ਕਰ ਕੇ ਆਪਣਾ ਬਾਕੀ ਜੀਵਨ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਸਮਰਪਿਤ ਕੀਤਾ।

ਇਸ ਮੌਕੇ  ਹਜ਼ਾਰਾਂ ਦੀ ਗਿਣਤੀ ਚ ਇਕੱਤਰ ਸੰਗਤ ਨੇ ਹਾਜ਼ਿਰ ਹੋਕੇ ਜੀਵਨ ਸਫਲ ਕੀਤਾ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ,ਬਿਸ਼ਪ ਸਮੂਏਲ ਸੋਨੀ ਪੀ ਸੀ ਪੀ ਸੀ, ਪਾਸਟਰ ਧਰਮਿੰਦਰ ਬਾਜਵਾ ਪੀ ਸੀ ਪੀ ਸੀ, ਸੈਕਰੇਟਰੀ ਲਖਵਿੰਦਰ ਮੱਟੂ ਪੀ ਸੀ ਪੀ ਸੀ, ਪਾਸਟਰ ਦੀਪਕ ਸਲਾਹਕਾਰ ਪੀ ਸੀ ਪੀ ਸੀ, ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ, ਪ੍ਰਧਾਨ ਜੈ ਰਾਮ, ਪਾਸਟਰ ਸੰਦੀਪ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here