ਵਿਸ਼ਵ ਓਰਲ ਹੈਲਥ ਦਿਵਸ ਮੌਕੇ ਦੰਦਾਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਅੱਜ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਦੰਦਾਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਬੀਮਾਰੀਆਂ ਕੇਵਲ ਦੰਦਾਂ ਦੀ ਸਹੀ ਦੇਖਭਾਲ ਨਾਂ ਕਰਨ ਨਾਲ ਹੀ ਹੁੰਦੀਆਂ ਹਨ, ਪਰ ਇਨ•ਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਭੋਜਨ ਨੂੰ ਚੰਗੀ ਤਰ•ਾਂ ਚਬਾਉਣ ਅਤੇ ਪਚਾਉਣ ਲਈ ਮਜ਼ਬੂਤ ਦੰਦਾਂ ਦਾ ਬਹੁਤ ਮਹੱਤਵ ਹੈ।

Advertisements

ਦੰਦਾਂ ਨਾਲ ਹੀ ਮਨੁੱਖ ਵੱਲੋਂ ਬੋਲੋ ਗਏ ਬੋਲਾਂ ਦਾ ਸਹੀ ਉਚਾਰਨ ਹੋ ਸਕਦਾ ਹੈ। ਇਸਦੇ ਨਾਲ ਹੀ ਦੰਦ ਵਿਅਕਤੀ ਦੀ ਖੂਬਸੂਰਤੀ ਦਾ ਵੀ ਪੈਮਾਨਾ ਹੁੰਦੇ ਹਨ। ਇਸ ਲਈ ਦੰਦਾਂ ਦੀ ਸਮੇਂ-ਸਮੇਂ ਤੇ ਜਾਂਚ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਨੇ ਕਿਹਾ ਕਿ 20 ਤੋਂ 26 ਮਾਰਚ ਤੱਕ ਮਨਾਏ ਜਾ ਰਹੇ ਜਾਗਰੁਕਤਾ ਹਫਤੇ ਦਾ ਮੁਖ ਉਦੇਸ਼ ਵੀ ਦੰਦਾਂ ਦੀ ਸੰਭਾਲ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਉਨ•ਾਂ ਵੱਲੋਂ ਅਤੇ ਦੰਦਾਂ ਦੇ ਵਿਭਾਗ ਦੇ ਸਟਾਫ ਮੈਂਬਰਾਨ ਵੱਲੋਂ ਇੱਕ ਜਾਗਰੁਕਤਾ ਪੈਂਫਲੇਟ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਦੰਦਾਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਾਖੂ ਨੇ ਕਿਹਾ ਕਿ ਆਮ ਤੌਰ ਤੇ ਲੋਕ ਦੰਦਾਂ ਵਿੱਚ ਤਕਲੀਫ ਹੋਣ ਤੇ ਹੀ ਡਾਕਟਰ ਨਾਲ ਸਪੰਰਕ ਕਰਦੇ ਹਨ, ਪਰ ਅਜਿਹਾ ਸਹੀ ਨਹੀਂ ਹੈ। ਦੰਦਾਂ ਦੇ ਮਸੂੜਿਆਂ ਨੂੰ ਸਿਹਤਮੰਦ ਅਤੇ ਨਿਰੋਗ ਰੱਖਣਾ ਬਹੁਤ ਲਾਜ਼ਮੀ ਹੈ ਤਾਂ ਜੋ ਮਸੂੜੇ ਦੰਦਾਂ ਤੇ ਆਪਣੀ ਪਕੜ ਨੂੰ ਬਰਕਰਾਰ ਰੱਖ ਸਕਣ। ਦੰਦਾਂ ਵਿੱਚ ਲੰਮੇ ਸਮੇਂ ਤੱਕ ਭੋਜਨ ਫਸਿਆ ਰਹਿ ਜਾਵੇ ਤਾਂ ਇਹ ਦੰਦਾਂ ਵਿਚ ਕੀੜਾ ਲੱਗਣ ਦਾ ਕਾਰਣ ਬਣ ਜਾਂਦਾ ਹੈ। ਕਈ ਵਾਰ ਮਮੂੜਿਆਂ ਵਿੱਚ ਸੋਜ਼ਸ ਹੋਣ ਕਾਰਣ ਬਰੁਸ਼ ਕਰਨ ਵੇਲੇ ਖੂਨ ਆਉਣ ਲੱਗ ਜਾਂਦਾ ਹੈ। ਜੇਕਰ ਦੰਦਾਂ ਦੀ ਸਖ਼ਤ ਪੀਲੀ ਪੱਪੜੀ ਨੂੰ ਸਾਫ ਨਾਂ ਕੀਤਾ ਜਾਵੇ ਤਾਂ ਇਹ ਕਈ ਹੋਰ ਸਰੀਰਕ ਰੋਗਾਂ ਨੂੰ ਵੀ ਦਾਵਤ ਦੇ ਸਕਦਾ ਹੈ। ਇਸ ਲਈ ਇਸ ਵਾਰ ਜਾਗਰੁਕਤਾ ਦਾ ਵਿਸ਼ਾ ਵੀ ਥਿੰਕ ਮਾਊਥ- ਥਿੰਕ ਹੈਲਥ ਰੱਖਿਆ ਗਿਆ ਹੈ।

ਸੈਮੀਨਾਰ ਦੇ ਅਵਸਰ ਤੇ ਵਿਚਾਰ ਸਾਂਝੇ ਕਰਦੇ ਹੋਏ ਡਾ. ਜਗਦੀਸ਼ ਨੇ ਦੱਸਿਆ ਕਿ ਵੱਧ ਮਾਤਰਾ ਵਿੱਚ ਮਿੱਠੀਆਂ ਚੀਜ਼ਾਂ ਦਾ ਸੇਵਨ, ਮਿੱਠੇ ਸ਼ਰਬਤ, ਠੰਡੇ ਪੇਅਜਲ ਦੰਦਾਂ ਲਈ ਨੁਕਸਾਨਦੇਹ ਹੋ ਸਕਦੇ ਹਨ। ਦੰਦਾਂ ਦੀਆਂ ਬੀਮਾਰੀਆਂ ਵਿਅਕਤੀ ਵਿੱਚ ਦਿਲ, ਦਿਮਾਗ, ਕਿਡਨੀ, ਗੁਰਦਿਆਂ ਅਤੇ ਪੈਕਰਿਆਸ ਸਬੰਧੀ ਵੀ ਵਿਕਾਰ ਪੈਦਾ ਕਰ ਸਕਦੀਆਂ ਹਨ। ਦੰਦਾਂ ਦੀ ਸਲਾਮਤੀ ਲਈ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜੋ ਕਿ ਵਿਟਾਮਿਨ ਤੇ ਹੋਰ ਲੋੜੀਂਦੇ ਖਣਿਜ ਤੱਤਾਂ ਨਾਲ ਭਰਪੂਰ ਹੋਵੇ। ਹਰੀਆਂ ਸਬਜ਼ੀਆਂ ਦਾ ਸੇਵਨ ਵੀ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਦੰਦਾਂ ਸਬੰਧੀ ਸਾਵਧਾਨੀਆਂ ਅਤੇ ਦੋ ਵਾਰ ਬਰਸ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।

ਪਰ ਸੱਭ ਤੋਂ ਜ਼ਰੂਰੀ ਹੈ ਕਿ ਛੇ ਮਹੀਨੇ ਦੇ ਅੰਤਰ ਤੇ ਦੰਦਾਂ ਦੇ ਮਾਹਿਰ ਡਾਕਟਰ ਕੋਲ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੁਦਰਤ ਦੀ ਅਨਮੋਲ ਦੇਨ ਦੰਦਾਂ ਦੀ ਸਹੀ ਦੇਖਭਾਲ ਕੀਤੀ ਜਾ ਸਕੇ। ਈ। ਇਸ ਮੌਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਦੰਦਾਂ ਦੀ ਸਾਂਭ ਸੰਭਾਲ ਦੀ ਮਹੱਤਤਾ ਸਬੰਧੀ ਸਕਿਟ ਵੀ ਪੇਸ਼ ਕੀਤੀ ਗਈ। ਸਮਾਗਮ ਵਿੱਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਵਿਨੋਦ ਸਰੀਨ, ਦੰਦਾਂ ਦੇ ਵਿਭਾਗ ਤੋਂ ਡਾ. ਨਵਨੀਤ ਕੌਰ, ਬਲਜੀਤ ਕੌਰ ਅਤੇ ਮਲਟੀ ਪਰਪਜ਼ ਹੈਲਥ ਵਰਕਰ ਸਕੂਲ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਹੋਰਨਾਂ ਵੱਖ-ਵੱਖ ਨਰਸਿੰਗ ਕਾਲਜ਼ਾਂ ਦੀਆਂ ਵਿਦਿਆਰਥਣਾਂ ਵੀ ਹਾਜ਼ਰ ਹਨ।

LEAVE A REPLY

Please enter your comment!
Please enter your name here