ਸ਼ਾਲੀਮਾਰ ਬਾਗ ਵਿੱਖੇ ਰੈਸਟੋਰੈਂਟ ਵੱਲੋਂ ਕੁੜੇ ਨੂੰ ਅੱਗ ਲਗਾਉਣ ਤੇ ਕੀਤੀ ਗਈ ਸਖ਼ਤ ਕਾਰਵਾਈ

ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਨਗਰ ਨਿਗਮ ਕਪੁਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸਕੱਤਰ ਨਗਰ ਨਿਗਮ ਸੁਸ਼ਾਂਤ ਭਾਟੀਆ ਅਤੇ ਹੈਲਥ ਅਫ਼ਸਰ ਡਾਕਟਰ ਰਾਜ ਕਮਲ ਦੀ ਅਗਵਾਈ ਹੇਠ ਹੈਲਥ ਸ਼ਾਖਾ ਨੂੰ ਸ਼ਾਲੀਮਾਰ ਬਾਗ ਵਿੱਖੇ ਇਕ ਨਿੱਜੀ ਰੈਸਟੋਰੈਂਟ ਵੱਲੋਂ ਅੱਗ ਲਗਾਉਣ ਤੇ ਸਖ਼ਤ ਕਾਰਵਾਈ ਕੀਤੀ ਗਈ। ਨਿੱਜੀ ਰੈਸਟੋਰੈਂਟ ਵੱਲੋਂ ਕੂੜੇ ਅਤੇ ਪਲਾਸਟਿਕ ਦੇ ਸਮਾਨ ਦੀ ਵੇਸਟ ਨੂੰ ਅੱਗ ਲਗਾਈ ਗਈ ਸੀ ਜਿਸ ਨਾਲ ਵਾਤਾਵਰਨ ਤਾਂ ਦੂਸ਼ਿਤ ਹੋ ਰਿਹਾ ਸੀ ਨਾਲ ਹੀ ਬਾਗ਼ ਦੇ ਦਰੱਖਤਾਂ ਨੂੰ ਵੀ ਅੱਗ ਲੱਗਣ ਦਾ ਡਰ ਸੀ।

Advertisements

ਜਿਸ ਦੇ ਸਬੰਧ ਵਿੱਚ ਹੈਲਥ ਸ਼ਾਖਾ ਦੇ ਸੈਨਟਰੀ ਸੰਜੀਵ ਕੁਮਾਰ ਅਤੇ , ਨਰੇਸ਼ ਕੁਮਾਰ ਸੈਨੇਟਰੀ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਸੁਪਰਵਾਇਜਰ ਅਨਿਲ ਕੁਮਾਰ ਅਤੇ ਵਿਜੈ ਕੁਮਾਰ ਮੌਕੇ ਤੇ ਅੱਗ ਨੂੰ ਬੁਝਾਇਆ ਗਿਆ ਅਤੇ ਰੈਸਟਰੈਂਟ ਵਾਲ਼ੇ ਦਾ  NGT ਦੀਆ ਹਦਾਇਤਾਂ ਅਨੁਸਾਰ ਬੁਰੀਨਿੰਗ, ਲਿੱਟ੍ਰਿੰਗ ਅਤੇ ਪਲਾਸਟਿਕ ਦੀ ਵਰਤੋਂ ਕਰਨ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਜਾਂ ਕਿਸੇ ਵੀ ਜਗ੍ਹਾ ਤੇ ਕੂੜੇ/ ਹੋਰ  ਪ੍ਰਕਾਰ ਦੇ ਵੇਸਟ ਨੂੰ ਅੱਗ ਨਾ ਲਗਾਉਣ। ਇਸ ਨਾਲ ਵਾਤਾਵਰਨ ਤਾਂ ਦੂਸ਼ਿਤ ਹੁੰਦਾ ਹੈ ਅਤੇ ਅੱਗ ਵਿੱਚੋ ਨਿਕਲਣ ਵਾਲੇ ਧੁਵੇ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ।

LEAVE A REPLY

Please enter your comment!
Please enter your name here