ਬੈਂਕ ਖ਼ਾਤੇ ਨਾਲ ਪੈਨ ਕਾਰਡ ਅਪਡੇਟ ਕਰਵਾਉਣ ਬਹਾਨੇ ਮਾਰੀ ਠਗੀ

ਲੁਧਿਆਣਾ (ਦ ਸਟੈਲਰ ਨਿਊਜ਼)। ਬੈਂਕ ਖ਼ਾਤੇ ਦੇ ਨਾਲ ਪੈਨ ਕਾਰਡ ਅਪਡੇਟ ਕਰਵਾਉਣ ਬਹਾਨੇ 49,797 ਰੁਪਏ ਦੀ ਠੱਗੀ ਮਾਰਨ  ਦੇ ਦੋਸ਼ ਵਿੱਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਆਈ.ਟੀ. ਐਕਟ ਤੇ ਧੋਥਾਦੇਹੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਰਾਜਸਥਾਨ ਦੇ ਰਹਿਣ ਵਾਲੇ ਮੋਤੀ ਰਾਮ ਵਜੋਂ ਹੋਈ ਹੈ।

Advertisements

ਸਤਿੰਦਰਪਾਲ ਸਿੰਘ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਮੋਬਾਇਲ ਤੇ ਪੈਨ ਕਾਰਡ ਬੈਂਕ ਖ਼ਾਤੇ ਨਾਲ ਅਪਡੇਟ ਕਰਵਾਉਣ ਦੇ ਬਹਾਨੇ ਮੈਸੇਜ ਭੇਜ ਕੇ ਸੰਪਰਕ ਸਾਧਿਆ, ਜਿਸ ਤੋਂ ਬਾਅਦ ਬੈਂਕ ਖ਼ਾਤੇ ਦੀ ਡਿਟੇਲ ਲੈ ਕੇ ਧੋਖੇ ਨਾਲ ਪੈਸੇ ਕੱਢਵਾ ਲਏ, ਜਿਸ ਤੋਂ ਬਾਅਦ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ।

LEAVE A REPLY

Please enter your comment!
Please enter your name here