ਹਿੰਦੂ ਮਹਾਸਭਾ ਦਾ ਰਾਸ਼ਟਰੀ ਪ੍ਰਧਾਨ ਖਾਲਿਸਤਾਨ ਦੇ ਪੋਸਟਰ ਲਗਵਾ ਕੇ ਕਰਵਾਉਂਦਾ ਸੀ ਮਾਹੌਲ ਖ਼ਰਾਬ, ਗ੍ਰਿਫ਼ਤਾਰ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਜਿੰਦਲ ਦੀ ਸ਼ਿਕਾਇਤ ਉੱਤੇ 28 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਬਠਿੰਡਾ ਦੀ ਸਿਵਲ ਲਾਈਨ ਥਾਣਾ ਪੁਲਿਸ ਨੇ ਧਾਰਾ 153-ਏ, 116 ਸ਼ਾਮਲ ਕੀਤੀ ਹੈ। ਪੁਲਿਸ ਨੇ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ, ਸਾਥੀ ਸ਼ੁਕਲਾ ਤੇ ਰਾਜਿੰਦਰ ਕਾਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਨੂੰ ਰਿਮਾਂਡ ਤੇ ਲੈਕੇ ਜਾਵੇਗਾ।

Advertisements

ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ  ਦੱਸਿਆ ਕਿ ਸੁਸ਼ੀਲ ਜਿੰਦਲ ਵੱਲੋਂ 28 ਫਰਵਰੀ ਨੂੰ ਐਫਆਈਆਰ ਦਰਜ ਕਰਵਾਈ ਗਈ ਸੀ। ਜਿਸ ਵਿੱਚ ਉਸਨੇ ਦੋਸ਼ ਲਗਾਇਆ ਕਿ ਸੰਦੀਪ ਪਾਠਕ ਨੇ ਉਸਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ ਤੇ ਸਿੱਖ ਫਾਰ ਜਸਟਿਸ ਦਾ ਪੋਸਟਰ ਲਗਾਉਣ ਲਈ 2 ਲੱਖ ਰੁਪਏ ਦੀ ਪੇਸ਼ਕਸ਼ ਕੀਤੀ।

ਪਰ ਜਦੋਂ ਸੁਸ਼ੀਲ ਜਿੰਦਲ ਨੇ ਪੋਸਟਰ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸੰਦੀਪ ਪਾਠਕ ਵੱਲੋਂ ਐੱਸਜੇਐੱਫ ਦੇ ਪੋਸਟਰ ਲਗਾ ਕੇ ਮਾਹੌਲ ਖਰਾਬ ਕਰਨ ਤੇ ਸੁਰੱਖਿਆ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ।

LEAVE A REPLY

Please enter your comment!
Please enter your name here