ਪਿੰਡਾਂ ਵਿਚ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਮੁਹਈਆਂ ਕਰਵਾਈਆਂ ਜਾਣ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿੰਡਾਂ ਵਿਚ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਮੁਹਈਆਂ ਕਰਵਾਈਆਂ ਜਾਨ ਪਿੰਡਾਂ ਵਿਚ ਵੀ ਸ਼ਹਿਰਾਂ ਵਰਗਾ ਵਿਕਾਸ ਕਰਾਇਆ ਜਾਵੇ ਤਾਂ ਕੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕਤ ਪਰੇਸ਼ਾਨੀ ਨਾ ਆਵੇ ਇਹ ਗੱਲ ਹਲਕਾ ਸੇਵਾਦਾਰ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅਵੀ ਰਾਜਪੂਤ ਨੇ ਸ਼ੁਕਰਵਾਰ ਨੂੰ ਜਿਲ੍ਹਾ ਕੰਪਲੈਕਸ ਵਿਚ ਡੀ ਸੀ ਕਰਨੈਲ ਸਿੰਘ ਨਾਲ ਮੁਲਾਕਾਤ ਦੌਰਾਨ ਕਹੀ। ਅਵੀ ਰਾਜਪੂਤ ਪਿੰਡ ਦੇ ਵਾਸੀਆ ਦੀ ਮੰਗਾ ਅਤੇ ਕਿਸਾਨਾਂ ਦੇ ਹੱਕਾਂ ਨੂੰ ਦਵਾਉਂਣ ਲਈ ਡੀ ਸੀ ਨਾਲ ਮੁਲਾਕਾਤ ਕਰਨ ਪੁਹੰਚੇ ਸੀ ਓਹਨਾ ਨੇ ਡੀ ਸੀ ਕਰਨੈਲ ਸਿੰਘ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਾਇਆ ਜਾਵੇ। ਪਿੰਡ ਦੇ ਵਾਸੀਆਂ ਨੂੰ ਹਰ ਸਹੂਲਤ ਸ਼ਹਿਰਾਂ ਵਾਂਗ ਮੁਹਈਆਂ ਕਰਾਇ ਜਾਵੇ ਕਿਸਾਨਾਂ ਨਾਲ ਹੋ ਰਹੀ ਧਕੇਸ਼ਾਹੀ ਵੀ ਬੰਦ ਕੀਤੀ ਜਾਵੇ।

Advertisements

ਇਸ ਦੌਰਾਨ ਡੀ ਸੀ ਸਾਹਿਬ ਦੇ ਧਿਆਨ ਵਿਚ ਪਿੰਡ ਕਾਂਜਲੀ ਦੇ ਗਿਆਨ ਸਿੰਘ ਦੀ ਜਮੀਨ ਦਾ ਮਸਲਾ ਲਿਆਂਦਾ ਗਿਆ ਜਿਸ ਜਗਾਹ ਗਿਆਨ ਸਿੰਘ ਦੀ ਜਮੀਨ ਦਾ ਗ਼ਲਤ ਬਟਵਾਰਾ ਕੀਤਾ ਗਿਆ ਜਿਸ ਕਾਰਨ ਕਿਸਾਨ ਗਿਆਨ ਸਿੰਘ ਦਾ ਕੁਜ ਮਿਲੇ ਹੋਏ ਅਧਿਕਾਰੀਆਂ ਖਿਲਾਫ ਰੋਸ ਪਾਇਆ ਗਿਆ। ਅਵੀ ਰਾਜਪੂਤ ਨੇ ਕਿਹਾ ਗਿਆਨ ਸਿੰਘ ਨੂੰ ਇਨਸਾਫ ਦਵਾਉਣ ਲਈ ਮੇਰੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜਿਸ ਨਾਲ ਗਿਆਨ ਸਿੰਘ ਦੀ ਜਮੀਨ ਦੀ ਸਹੀ ਤਰੀਕੇ ਨਾਲ ਤਕਸੀਮ ਕਰਾਇਆ ਜਾ ਸਕੇ ਇਸ ਮੌਕੇ ਰਣਜੀਤ ਸਿੰਘ ਮੱਠਾੜੂ ਸੀਨੀਅਰ ਲੀਡਰ, ਅਸ਼ੋਕ ਭਗਤ ਕੌਂਸਲਰ , ਰਨਜੋਤ ਸਿੰਘ, ਅਜੀਤ ਸਿੰਘ ਨੂਰਪੁਰ, ਮਨੋਹਰ ਸਿੰਘ ਨੂਰਪੁਰ ਰਾਜਪੂਤਾਂ, ਹਰਬੰਸ ਸਿੰਘ ਨੂਰਪੁਰ, ਕਾਲਾ ਕਾਂਜਲੀ, ਲੰਬੜਦਾਰ ਅਮਰੀਕ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਅਜੈ ਕਾਂਜਲੀ, ਮਾਜੂਦ ਸਨ।

LEAVE A REPLY

Please enter your comment!
Please enter your name here