ਗਰਭਵਤੀ ਔਰਤਾਂ ਤੇ ਨਵੀਆਂ ਮਾਵਾਂ ਨੂੰ ਅਪਰਾਧੀ ਹੋਣ ਦੇ ਬਾਵਜੂਦ ਵੀ ਦਿੱਤੀ ਜਾਵੇਗੀ ਜ਼ਮਾਨਤ: ਹਾਈਕੋਰਟ

ਚੰਡੀਗੜ੍ਹ (ਦ ਸਟੈਲਰ ਨਿਊਜ਼)।  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਵੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਅਸਥਾਈ ਜ਼ਮਾਨਤ ਜਾਂ ਜਣੇਪੇ ਤੋਂ ਬਾਅਦ ਇਕ ਸਾਲ ਤੱਕ ਸਜ਼ਾ ਮੁਅੱਤਲੀ ਲਈ ਯੋਗ ਹਨ, ਫਿਰ ਭਾਵੇਂ ਉਨ੍ਹਾਂ ਨੇ ਕੋਈ ਗੰਭੀਰ ਅਪਰਾਧ ਕਿਉਂ ਨਾ ਕੀਤਾ ਹੋਵੇ।

Advertisements

ਇਹ ਫ਼ੈਲਸਾ ਅਦਾਲਤ ਨੇ ਉਸ ਵੇਲੇ ਲਿਆ ਜਿਸ ਸਮੇਂ ਕਤਲ ਦੀ ਦੋਸ਼ੀ ਔਰਤ ਨੂੰ ਗਰਭਵਤੀ ਹੋਣ ਕਾਰਨ 6 ਮਹੀਨਿਆਂ ਦੀ ਜ਼ਮਾਨਤ ਦਿੱਤੀ ਗਈ। ਜੱਜ ਨੇ ਕਿਹਾ ਕਿ ਜੇਲ੍ਹ ਦੇ ਮਾਹੌਲ ਵਿੱਚ ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮਾਨਤ ਦੇਣ ਤੋਂ ਇਨਕਾਰ ਕਰਨਾ ਨਾ ਸਿਰਫ਼ ਨਵੀਂ ਮਾਂ ਨਾਲ ਅਨਿਆ ਹੋਵੇਗਾ, ਸਗੋਂ ਨਵਜਨਮੇ ਬੱਚੇ ਨਾਲ ਵੀ ਅਨਿਆ ਹੋਵੇਗਾ।

LEAVE A REPLY

Please enter your comment!
Please enter your name here