ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਹੋਇਆ ਸੰਪੰਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ  ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ 7 ਦਿਨ ਤੱਕ ਚਲਿਆ ਅਤੇ ਵਿਦਿਆਰਥਣਾਂ ਦੁਆਰਾ ਇਸ ਕੈਂਪ ਵਿਚ ਆਨਲਾਈਨ ਅਤੇ ਔਫਲਾਈਨ ਤਰੀਕੇ ਨਾਲ ਹਿੱਸਾ ਲਿਆ ਗਿਆ। Local ਵਿਦਿਆਰਥਣਾਂ ਨੇ ਸਕੂਲ ਵਿੱਚ ਆ ਕੇ ਇਸ ਕੈਂਪ ਦਾ ਆਨੰਦ ਮਾਨਿਆ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੀਆਂ ਵਿਦਿਆਰਥਣਾਂ ਨੇ ਆਨਲਾਈਨ ਰਾਹੀਂ ਆਪਣੀ ਹਾਜ਼ਰੀ ਇਸ ਕੈਂਪ ਵਿੱਚ ਲਗਾਈ।

Advertisements

ਕੈਂਪ ਦੇ ਪਹਿਲੇ ਦਿਨ ਵਿਦਿਆਰਥਣਾਂ ਨੂੰ ਮਹਿੰਦੀ ਲਗਾਉਣ ਦੀਆਂ ਅਲੱਗ ਅਲੱਗ ਤਕਨੀਕਾ ਅਲਕਾ ਗੁਪਤਾ ਅਤੇ ਰਵਿੰਦਰ ਕੌਰ ਜੀ ਨੇ ਸਿਖਾਇਆ ਦੂਜੇ ਦਿਨ ਸੰਗੀਤ ਅਤੇ ਨਾਚ ਦੀ ਸਿੱਖਿਆ ਵਿਦਿਆਰਥਣਾਂ ਨੇ ਕਮਲਜੀਤ ਕੌਰ ਜਸਪਾਲ ਸਿੰਘ ਅਤੇ ਮਨਦੀਪ ਤੋਂ ਲਈ ।ਤੀਜੇ ਦਿਨ ਪਵਨ ਕੁਮਾਰ ਜੀ ਪੰਕਜ ਸ਼ਰਮਾ ਰੂੰਬਲ ਸੰਗਰ ਅਤੇ ਸ਼ੈਲੀ ਸਿੰਗਲਾ ਜੀ ਦੀ ਦੇਖ ਰੇਖ ਵਿੱਚ ਕੰਪਿਊਟਰ ਦੀਆਂ ਨਵੀਆਂ ਤਕਨੀਕਾਂ ਸਿਖਾਈਆਂ ਗਈਆਂ । ਚੌਥੇ ਦਿਨ ਵਿਦਿਆਰਥਣਾਂ ਨੇ ਸੁਨੀਤਾ ਚੌਧਰੀ ਅਤੇ ਮਿਸ ਯੋਗਤਾ ਕੋਲੋਂ ਯੋਗ ਦੀਆ ਕਿਰਿਆਵਾਂ ਸਿੱਖਿਆ ।

5ਵੇਂ ਦਿਨ ਤਰਨਪ੍ਰੀਤ ਕੌਰ ਅਤੇ ਭਾਰਤੀ ਖੁਰਾਨਾ ਨੇ ਵਿਦਿਆਰਥਣਾਂ ਨੂੰ ਵਿਅਰਥ ਪਦਾਰਥਾਂ ਤੋਂ ਘਰਾਂ ਦੀ ਸਾਜ਼ ਸਜਾਵਟ ਲਈ ਨਵੀਆਂ ਨਵੀਆਂ ਚੀਜ਼ਾ ਬਨਾਉਣੀਆਂ ਸਿਖਾਇਆ। ਸਮਰ ਕੈਂਪ ਦੇ 6ਵੇਂ ਦਿਨ ਵਿਦਿਆਰਥਣਾਂ ਨੇ ਸ਼ਾਲੂ ਅਤੇ ਬੰਦਨਾ ਸਿੱਧੂ ਜੀ ਦੀਮੌਜੂਦਗੀ ਵਿਚ ਬਹੁਤ ਹੀ ਸਵਾਦਲੇ ਵਿਅੰਜਨ ਬਨਾਏ। ਇਸ ਕੈਂਪ ਦੇ ਸੱਤਵੇਂ ਅਤੇ ਆਖਰੀ ਦਿਨ ਵਿਦਿਆਰਥਣਾਂ ਨੇ ਜੋਗਿੰਦਰ ਕੌਰ ਅਤੇ ਸਰਬਜੀਤ ਕੌਰ ਜੀ ਦੀ ਹਾਜ਼ਰੀ ਵਿੱਚ ਖੇਡਾਂ ਦਾ ਭਰਪੂਰ ਆਨੰਦ ਮਾਣਿਆ । ਅੰਤ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦਾ ਸਮਰ ਕੈਂਪ ਦਾ ਆਯੋਜਨ 2 ਜੁਲਾਈ ਤੋਂ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਕੀਤਾ ਜਾਏਗਾ।

LEAVE A REPLY

Please enter your comment!
Please enter your name here