ਦਸੂਹਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਗੁਰਦਿਆਲ ਨੇ ਕੀਤਾ ਜ਼ੋਨਲ ਖੇਡਾਂ ਦਾ ਆਗਾਜ਼

ਦਸੂਹਾ(ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ/ਅਮਰਜੀਤ । ਜ਼ੋਨਲ ਖੇਡਾਂ ਦਸੂਹਾ ਦਾ ਧੂਮ ਧਾਮ ਨਾਲ ਆਗਾਜ਼ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਸਪੋਰਟਸ ਡੀਐਮ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਗੁਰਦਿਆਲ ਸਿੰਘ ਦੁਆਰਾ ਜ਼ੋਨ ਸਕੱਤਰ ਬਲਵੀਰ ਸਿੰਘ ਹੈੱਡਮਾਸਟਰ ਅਮਰੀਕ ਸਿੰਘ ਹੈੱਡ ਮਾਸਟਰ ਇਕਬਾਲ ਸਿੰਘ ਹੈੱਡਮਾਸਟਰ ਦੇਵੀ ਸਿੰਘ ਅਤੇ ਜ਼ੋਨ ਦੇ ਸਾਰੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਰੀਬਨ ਕੱਟ ਕੇ ਕੀਤਾ ਗਿਆ। ਕੋਰੋਨਾ ਕਾਰਨ ਲਗਪਗ ਦੋ ਸਾਲ ਬਾਅਦ ਹੋ ਰਹੀਆਂ ਇਨ੍ਹਾਂ ਜ਼ੋਨਲ ਖੇਡਾਂ ਦਾ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ । ਜ਼ੋਨਲ ਖੇਡਾਂ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਵਿੱਚ ਬੈਡਮਿੰਟਨ , ਖੋ ਖੋ ਅਤੇ ਕਬੱਡੀ ਦੇ ਫਾਈਨਲ ਨਤੀਜੇ ਵੀ ਐਲਾਨ ਗਏ ।

Advertisements

ਜਿਸ ਵਿੱਚ ਅੰਡਰ 14 ਸਾਲ ਲੜਕੀਆਂ ਸ.ਸ.ਸ.ਸ ਸੱਗਰਾਂ ਪਹਿਲੇ ਸਥਾਨ ਤੇ ਕੈਂਬਰਿਜ ਸਕੂਲ ਦਸੂਹਾ ਦੂਜੇ ਸਥਾਨ ਤੇ ਸ.ਸ.ਸ.ਸ ਝਿੰਗੜ ਕਲਾਂ ਤੀਜੇ ਸਥਾਨ ਤੇ ਅੰਡਰ 17 ਸਾਲ ਬੈਡਮਿੰਟਨ ਵਿੱਚ ਸ.ਸ.ਸ.ਸ ਸੱਗਰਾਂ ਪਹਿਲੇ ਸਥਾਨ ਤੇ ਕੈਂਬਰਿਜ ਸਕੂਲ ਦਸੂਹਾ ਦੂਜਾ ਸਥਾਨ ਅਤੇ ਝਿੰਗੜ ਕਲਾਂ ਸਕੂਲ ਤੀਜਾ ਸਥਾਨ ਅੰਡਰ 19 ਸਾਲ ਪਹਿਲਾ ਸਥਾਨ ਤੇ ਕੈਂਬਰਿਜ ਸਕੂਲ ਦਸੂਹਾ ਦੂਜੇ ਸਥਾਨ ਸ.ਸ.ਸ.ਸ ਸੱਗਰਾਂ ਤੀਜੇ ਸਥਾਨ ਤੇ ਸ.ਸ.ਸ.ਸ ਝਿੰਗੜ ਕਲਾਂ ਕਬੱਡੀ ਲੜਕੀਆਂ ਅੰਡਰ14 ਸਾਲ ਸਹਸ ਢੱਡਰ ਪਹਿਲਾ ਸਥਾਨ ਸ ਕ ਸ ਸ ਸ ਸਕੂਲ ਦਸੂਹਾ ਦੂਜੇ ਸਥਾਨ ਤੇ ਅੰਡਰ 17 ਸਾਲ ਸ.ਸ.ਸ.ਸ ਦਸੂਹਾ ਪਹਿਲਾ ਸਥਾਨ ਤੇ ਸ.ਸ.ਸ.ਸ ਬੋਦਲ ਦੂਜੇ ਸਥਾਨ ਤੇ ਕੱਬਡੀ ਅੰਡਰ 19 ਲਡ਼ਕੀਆਂ ਸ.ਸ.ਸ.ਸ ਸੱਗਰਾਂ ਪਹਿਲਾ ਸਥਾਨ ਸ.ਸ.ਸ.ਸ ਦਸੂਹਾ ਨੇ ਦੂਜਾ ਸਥਾਨ ਅਤੇ ਸ.ਸ.ਸ.ਸ ਪੰਨਵਾ ਤੀਜੇ ਸਥਾਨ ਤੇ ਖੋ ਖੋ ਅੰਡਰ 19 ਸ.ਸ.ਸ.ਸ ਤੇਲੀ ਚੱਕ ਪਹਿਲਾ ਸਥਾਨ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਦੂਜੇ ਸਥਾਨ ਤੇ ਰਹੀਆਂ

LEAVE A REPLY

Please enter your comment!
Please enter your name here