ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪ੍ਰਬੰਧਕਾਂ ਨੇ ਡਰੈੱਸ ਕੋਡ ਨਿਯਮ ਕੀਤਾ ਲਾਗੂ

ਪਟਿਆਲਾ  (ਦ ਸਟੈਲਰ ਨਿਊਜ਼)। ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਇੱਕ ਵਿਸ਼ੇਸ਼ ਨਿਯਮ ਲਾਗੂ ਕੀਤਾ ਗਿਆ ਹੈ। ਜਿਸ ਤਹਿਤ ਮਹਿਲਾਵਾਂ ਅਤੇ ਪੁਰਸ਼ ਛੋਟੇ ਕੱਪੜੇ ਪਾ ਕੇ ਮੰਦਿਰ ਦੇ ਅੰਦਰ ਨਹੀਂ ਜਾ ਸਕਦੇ। ਇਸ ਸੰਬੰਧੀ ਅਖ਼ਿਲ ਭਾਰਤੀ ਹਿੰਦੂ ਸੁਰੱਖਿਆਂ ਕਮੇਟੀ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਮੰਦਿਰ ਵਿੱਚ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਕੱਪੜੇ, ਹਾਫ਼ ਪੈਂਟ, ਬਰਮੂਡਾ, ਮਿੰਨੀ ਸਕਰਟ, ਨਾਈਟ ਸੂਟ, ਫ਼ਟੀ ਜੀਨਸ, ਫ਼ਰਾਕ ਅਤੇ ਥ੍ਰੀ ਕੁਆਟਰ ਜੀਨਸ ਆਦਿ ਕੱਪੜੇ ਪਾ ਕੇ ਮੰਦਿਰ ਵਿੱਚ ਨਾ ਆਉਣ।

Advertisements

ਜੇਕਰ ਕੋਈ ਅਜਿਹੇ ਕੱਪੜੇ ਪਾ ਕੇ ਆਉਂਦਾ ਹੈ ਤਾਂ ਉਸਨੂੰ ਮੰਦਿਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅਖਿਲ ਭਾਰਤੀ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਕੇਹਰ ਨੇ ਦੱਸਿਆ ਕਿ ਹਰਿਦੁਆਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਾਡੇ ਸੰਤਾਂ-ਮਹਾਂਪੁਰਸ਼ਾਂ ਦੀਆਂ ਬੈਠਕਾਂ ਦਾ ਆਯੋਜਨ ਕੀਤਾ ਹੋਇਆ ਸੀ, ਜਿਸ ਵਿੱਚ ਹਿੰਦੂ ਧਾਰਮਿਕ ਸਥਾਨਾਂ ਵਿੱਚ ਡਰੈੱਸ ਕੋਡ ਲਾਗੂ ਕਰਨ ਦਾ ਵਿਚਾਰ ਕੀਤਾ ਗਿਆ। ਜਿਸ ਤੋਂ ਬਾਅਦ ਹਿੰਦੂ ਧਾਰਮਿਕ ਸਥਾਨਾਂ ਤੇ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here