ਮਨੁੱਖਤਾ ਦੀ ਸੇਵਾ ਹੀ ਪਰਮੇਸ਼ਵਰ ਦੀ ਸੇਵਾ ਹੈ: ਪਾਸਟਰ ਦਿਓਲ

ਕਪੂਰਥਲਾਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕੁਝ ਜਰੂਰਤਮੰਦ ਬੇਸਹਾਰਾ ਵਿਧਵਾ ਭੈਣਾਂ ਅਤੇ ਮਾਤਾਵਾਂ ਨੂੰ ਹਰ ਮਹੀਨੇ ਘਰ ਦਾ ਰਾਸ਼ਨ ਦਿੱਤਾ ਜਾਂਦਾ ਹੈ ਚਰਚ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਕਈ ਵਰ੍ਹਿਆਂ ਤੋਂ ਇਹ ਪੂੰਨ ਦਾ ਕਾਰਜ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਗੱਲਬਾਤ ਦੌਰਾਨ ਚੀਫ ਪਾਸਟਰ ਹਰਪ੍ਰੀਤ ਦਿਓਲ ਨੇ ਦੱਸਿਆ ਕਿ ਪਰਮੇਸ਼ਵਰ ਦੇ ਬਣਾਏ ਇਨਸਾਨ ਦੀ ਸੇਵਾ ਕਰਨਾ ਹੀ ਪਰਮੇਸ਼ਵਰ ਨੂੰ ਖੁਸ਼ ਕਰਦਾ ਹੈ ਜੋ ਓਹਦੇ ਬਣਾਏ ਇਨਸਾਨਾਂ ਦੀ ਬਾਂਹ ਫੜਦਾ ਹੈ ਫਿਰ ਪਰਮੇਸ਼ਵਰ ਉਹਨਾਂ ਦੀ ਬਾਂਹ ਫੜਦਾ ਹੈ ਅਤੇ ਇਹ ਪਵਿੱਤਰ ਬਾਈਬਲ ਦਾ ਹੁਕਮ ਵੀ ਹੈ ਕਿ ਵਿਧਵਾ ਅਤੇ ਯਤੀਮਾਂ ਦੀ ਸਾਰ ਲਵੋ।

Advertisements

ਇਸੇ ਕਰਕੇ ਦ ਓਪਨ ਡੋਰ ਚਰਚ ਵਲੋਂ ਕੁਝ  ਬੇਸਹਾਰਾ ਵਿਧਵਾ ਭੈਣਾਂ ਅਤੇ ਮਾਤਾਵਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾ ਰਿਹਾ ਹੈ ਜੂਨ ਮਹੀਨੇ ਦਾ ਰਾਸ਼ਨ ਬੀਤੇ ਦਿਨੀ ਚਰਚ ਦੀ ਪ੍ਰਬੰਧਕ ਕਮੇਟੀ ਵਲੋਂ ਵੰਡਿਆ  ਗਿਆ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ, ਪ੍ਰਧਾਨ ਜੈ ਰਾਮ, ਪਾਸਟਰ ਸੰਦੀਪ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਵਿੰਦਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ, ਬ੍ਰਦਰ ਸਾਹਿਜ, ਬ੍ਰਦਰ ਸਵੀਨ, ਬ੍ਰਦਰ ਪਾਰਸ ਦੂਆ, ਬ੍ਰਦਰ ਸਿਮੋਨ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

LEAVE A REPLY

Please enter your comment!
Please enter your name here