ਅਬੋਹਰ ਵਿਚ 6 ਟਰੈਵਲ ਏਂਜਟ ਸੈਂਟਰ ਜਾਂਚ ਦੌਰਾਨ ਪੁਖਤਾ ਲਾਇਸੈਂਸ ਪੇਸ਼ ਨਹੀਂ ਕਰ ਸਕੇ

ਅਬੋਹਰ, ਫਾਜਿ਼ਲਕਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਅਬੋਹਰ ਵਿਚ ਚਲ ਰਹੇ ਟਰੈਵਲ ਏਂਜਟ ਸੈਂਟਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6 ਸੈਂਟਰ ਅਜਿਹੇ ਪਾਏ ਗਏ ਜ਼ੋ ਕਿ ਪੁਖਤਾ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਇਸ ਲਈ ਇਕ ਕਮੇਟੀ ਬਣਾਈ ਗਈ ਸੀ ਅਤੇ ਇਸ ਕਮੇਟੀ ਵੱਲੋਂ ਸਲਾਨਾ ਜਾਂਚ ਵਿਚ ਇਨ੍ਹਾਂ ਟਰੈਵਲ ਏਂਜ਼ਟਾਂ ਦਾ ਪਤਾ ਲੱਗਿਆ ਹੈ। ਐਸਡੀਐਮ ਅਕਾਸ਼ ਬਾਂਸਲ ਨੇ ਦੱਸਿਆ ਕਿ ਇੰਨ੍ਹਾਂ ਸੈਂਟਰਾਂ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਇਕ ਹੋਰ ਸੈਂਟਰ ਕੋਲ ਲਾਇਸੈਂਸ ਤਾਂ ਸੀ ਪਰ ਉਸ ਦੇ ਸੈਂਟਰ ਵਿਚ ਵੀ ਕੁਝ ਉਣਤਾਈਆਂ ਪਾਈਆਂ ਗਈਆਂ ਹਨ।ਇਸ ਲਈ ਉਸਦੇ ਖਿਲਾਫ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisements

ਓਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਕਿਸੇ ਵੀ ਟਰੈਵਲ ਏਂਜ਼ਟ ਲਈ ਲਾਈਸੈਂਸ ਲੈਣਾ ਲਾਜਮੀ ਕੀਤਾ ਗਿਆ ਹੈ ਅਤੇ ਜ਼ੋ ਕੋਈ ਵੀ ਬਿਨ੍ਹਾਂ ਲਾਇਸੈਂਸ ਕੰਮ ਕਰਦਾ ਪਾਇਆ ਜਾਵੇਗਾ ਉਸਦੇ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਟਰੈਵਲ ਏਂਜਟ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਉਸਦਾ ਲਾਇਸੈਂਸ ਜਰੂਰ ਚੈਕ ਕਰਨ। ਉਨ੍ਹਾਂ ਨੇ ਕਿਹਾ ਕਿ ਮਾਨਤਾ ਪ੍ਰਾਪਤ ਟਰੈਵਲ ਏਂਜਟਾਂ ਦੀਆਂ ਸੂਚੀਆਂ ਜਿ਼ਲ੍ਹੇ ਦੀ ਸਰਕਾਰੀ ਵੈਬਸਾਇਟ ਦੇ ਲਿੰਕ https://fazilka.nic.in/document/list-of-consultants-ielts-centreticketing-agent-general-sales-agent-in-fazilka-district/  ਤੇ ਵੀ ਉਪਲਬੱਧ ਹਨ ਜਿੱਥੋਂ ਕੋਈ ਵੀ ਅਧਿਕਾਰਤ ਸੂਚੀਆਂ ਵੇਖ ਸਕਦਾ ਹੈ।

LEAVE A REPLY

Please enter your comment!
Please enter your name here