ਦੋ ਦਿਨਾਂ ਤੋ ਹੋ ਰਹੀ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ਤੇ ਲਿਆਦੀ ਰੌਣਕ

ਪਠਾਨਕੋਟ: (ਦ ਸਟੈਲਰ ਨਿਊਜ਼)। ਪਿਛਲੇ ਦੋ ਦਿਨਾਂ ਤੋ ਹੋ ਰਹੀ ਲਗਾਤਾਰ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਲਿਆ ਦਿੱਤੀ ਹੈ, ਇਹ ਮੀਹ ਝੋਨੇ ਅਤੇ ਕਮਾਦ ਦੀਆ ਫ਼ਸਲਾਂ ਲਈ ਦੇਸੀ ਘਿੳ ਦਾ ਕੰਮ ਕਰੇਗਾ।ਇਹਨਾਂ ਦਿਨੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਸੀ,

Advertisements

ਜਿਸ ਲਈ ਕਿਸਾਨਾਂ ਨੂੰ ਟਿਊਬਲਾਂ ਅਤੇ ਨਹਿਰਾਂ ਦਾ ਵਾਧੂ ਪਾਣੀ ਲੈਣਾ ਪੈਦਾ ਸੀ, ਇਸ ਵਾਰ ਮਾਨਸੂਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ।ਹਾਲਾਂਕਿ ਇਸ ਮੀਹ ਕਾਰਨ ਸਬਜ਼ੀਆ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

LEAVE A REPLY

Please enter your comment!
Please enter your name here