Saturday, October 17, 2026
Home Chandigarh ਮੁੱਖ ਮੰਤਰੀ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੇ ਟਵਿੱਟਰ ਤੇ ਤਸਵੀਰਾਂ ਸਾਂਝੀਆ...

ਮੁੱਖ ਮੰਤਰੀ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੇ ਟਵਿੱਟਰ ਤੇ ਤਸਵੀਰਾਂ ਸਾਂਝੀਆ ਕਰ ਇੱਕ-ਦੂਜੇ ਨੂੰ ਵਿਆਹ ਦੇ ਵਰੇ੍ਹਗੰਢ ਦੀ ਦਿੱਤੀ ਵਧਾਈ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਹੈ ਅਤੇ ਅੱਜ ਉਹਨਾਂ ਦੇ ਵਿਆਹ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਆਪਣੀ ਵਿਆਹ ਦੀ ਵਰੇਗੰਢ ਨੂੰ ਲੈ ਕੇ ਦੋਵਾਂ ਨੇ ਆਪਣੇ ਟਵਿੱਟਰ ਉਤੇ ਤਸਵੀਰਾਂ ਸਾਂਝੀਆਂ ਕਰਕੇ ਇਕ ਦੂਜੇ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਚੰਡੀਗੜ੍ਹ ਕਲੱਬ ਵਿਚ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ।

Advertisements

ਅੱਜ ਮੁੱਖ ਮੰਤਰੀ ਮਾਨ ਦੇ ਪਾਲੀਵੁੱਡ ਸਾਥੀਆਂ ਤੋਂ ਇਲਾਵਾ ਪੰਜਾਬ-ਦਿੱਲੀ ਤੋਂ ਕਈ ਮੰਤਰੀ, ਵਿਧਾਇਕ, ਸੰਸਦ ਮੈਂਬਰ ਵੀ ਇੱਥੇ ਪਹੁੰਚਣਗੇ। ‘ਆਪ’ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ, ਨੇਤਾ ਸੰਜੇ ਸਿੰਘ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਹੋਰ ਵੀ ਹਾਜ਼ਰ ਹੋ ਸਕਦੇ ਹਨ। ਚੰਡੀਗੜ੍ਹ ਕਲੱਬ ਵਿਖੇ ਗੀਤ-ਸੰਗੀਤ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਪੂਰੇ ਮਾਨ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here