ਨੈਸ਼ਨਲ ਮੀਨਸ ਕਮ ਮੈਰਿਟ ਵਜ਼ੀਫਾ ਮੁਕਾਬਲਾ ਪ੍ਰੀਖਿਆ ਚ ਚੱਕ ਮੋਚਣ ਵਾਲਾ ਨੇ ਫਿਰ ਮਾਰੀ ਬਾਜੀ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਨੈਸ਼ਨਲ ਮੀਨਜ਼ ਕਮ ਮੈਰਿਟ (ਐੱਨ.ਐੱਮ.ਐੱਸ.) ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ  ਸਾਲ 2022 ਦੇ ਐਲਾਨੇ ਨਤੀਜੀਆਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਣ ਵਾਲਾ ਨੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ। ਜਿਥੇ ਇਸ ਸਾਲ ਦੇ ਨਤੀਜੇ ਵਿਚ 21 ਵਿਦਿਆਰਥੀ ਸਿਲੈਕਟ ਹੋਣ ਨਾਲ ਪੰਜਾਬ ਭਰ ਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ ਉਥੇ ਹੀ ਜਿਕਰ ਯੋਗ ਹੈ ਕੇ ਪਿਛਲੇ ਸਾਲ ਦੀ ਪ੍ਰੀਖਿਆ ਵਿਚ 25 ਵਿਦਿਆਰਥੀਆਂ ਦੀ ਸੈਲਕਸ਼ਨ ਨਾਲ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ।

Advertisements

ਜ਼ਿਕਰਯੋਗ ਹੈ ਕੇ ਫ਼ਾਜਿਲਕਾ ਜ਼ਿਲ੍ਹੇ ਵਿੱਚੋ ਸਿਲੈਕਟ ਹੋਏ 89 ਵਿਦਿਆਰਥੀਆਂ ਵਿਚੋਂ 21 ਵਿਦਿਆਰਥੀ ਸਿਰਫ ਇਸ ਸਕੂਲ ਦੇ ਹੀ ਹਨ। ਸਿਲੈਕਟ ਹੋਣ ਵਾਲੇ ਵਿਦਿਆਰਥੀਆਂ ਵਿਚ  ਜਸਲੀਨ ਰਾਣੀ, ਵਿਸ਼ਵਦੀਪ, ਪੂਜਾ ਰਾਣੀ, ਯੁਵਰਾਜ, ਸਮਰੀਤ ਸਿੰਘ, ਵੰਸ਼ ਕੁਮਾਰ, ਲੀਜ਼ਾ ਕੌਰ, ਸ਼ਗਨ ਕੰਬੋਜ, ਕੋਮਲ, ਹਰਮਨ, ਹਾਰਦਿਕ ਕੰਬੋਜ, ਜਸਵਿੰਦਰ ਕੌਰ, ਆਰਜ਼ੂ, ਮੋਹਿਤ ਕੁਮਾਰ, ਸੰਜਨਾ, ਮਮਤਾ ਰਾਣੀ, ਸੁਨੇਹਾ ਰਾਣੀ, ਰੇਨੂੰ ਰਾਣੀ, ਸੁਨੀਤਾ ਰਾਣੀ, ਰੁਪਿੰਦਰ ਕੌਰ ਅਤੇ ਇਸ਼ਨਾਨੀ    ਦੇ ਨਾਮ ਸ਼ਾਮਿਲ ਹਨ।ਸਕੂਲ ਪ੍ਰਿੰਸੀਪਲ ਮਨਦੀਪ ਥਿੰਦ ਅਤੇ ਸਮੂਹ ਅਧਿਆਪਕਾ ਵੱਲੋਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੀਖਿਆ ਦੀ ਤਿਆਰੀ ਵਿਚ ਗੌਤਮ,ਹਰਜੀਤ ਸਿੰਘ, ਸੁਖਦੇਵ ਕੁਮਾਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ  ਵਜ਼ੀਫਾ ਮੁਕਾਬਲਾ ਪ੍ਰੀਖਿਆ ਰਾਹੀਂ ਸਫ਼ਲ ਹੋ ਕੇ ਚੁਣੇ ਜਾਣ ਵਾਲੇ ਹਰੇਕ ਵਿਦਿਆਰਥੀ ਨੂੰ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ 48000 ਰੁਪਏ ਦੀ ਵਜ਼ੀਫਾ ਰਾਸ਼ੀ ਮਿਲੇਗੀ।

ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਟੀ.ਐੱਸ.ਈ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਲਈ ਗਈ ਵਜ਼ੀਫਾ  ਪ੍ਰੀਖਿਆ ਵਿੱਚ ਸਫ਼ਲ ਹੋ ਕੇ ਮੈਰਿਟ ਅਤੇ ਪੱਧਤੀ ਅਨੁਸਾਰ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਮਿਲੇਗਾ। ਚੁਣੇ ਹੋਏ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 9600 ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਮਿਲੇਗ। ਉਹਨਾਂ ਇਸ ਪ੍ਰਖਿਆ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਵੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਨਿਰੰਤਰ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਵੀ ਤਿਆਰੀ ਹੁੰਦੀ ਰਹਿੰਦੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ,ਸਮੂਹ ਬੀਐਨਓ ਅਤੇ ਵੱਖ ਵੱਖ ਸਕੂਲ ਮੁੱਖੀਆਂ ਵੱਲੋਂ ਇਸ ਸ਼ਾਨਾਂਮੱਤੀ ਪ੍ਰਾਪਤੀ ਲਈ ਸਕੂਲ ਮੁੱਖੀ ਮਨਦੀਪ ਥਿੰਦ, ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਕ੍ਰਿਸ਼ਨ ਸਿੰਘ,ਰਾਜਿੰਦਰ  ਸਿੰਘ,ਬਲਵਿੰਦਰ ਸਿੰਘ, ਰਾਜ ਕੁਮਾਰ, ਕੁਲਵਿੰਦਰ ਕੌਰ, ਸੋਨਮ, ਸੁਨੀਤਾ, ਮੀਨਾਕਸ਼ੀ, ਰਣਜੀਤ ਸਿੰਘ, ਰਾਜੇਸ਼, ਨਵਜੀਤ, ਸ਼ਾਵੇਤਾ,ਰੀਤਾ, ਰਜਨੀ, ਪ੍ਰਿਯੰਕਾ, ਸਰੋਜ, ਪ੍ਰਿਯੰਕਾ ਰਾਣੀ,ਸੰਦੀਪ,ਜਸਵਿੰਦਰ ਸਿੰਘ, ਰਛਪਾਲ ਮੌਜੂਦ ਸਨ।

LEAVE A REPLY

Please enter your comment!
Please enter your name here