ਪੁਲਿਸ ਨੇ ਭੋਲਾ ਅਤੇ ਬੰਟੀ ਨੂੰ ਇੱਕ ਪਸਤੌਲ ਅਤੇ 5 ਜ਼ਿੰਦਾ ਰੌਂਦਾਂ ਸਣੇ ਕੀਤਾ ਕਾਬੂ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਥਾਣਾ ਹਰਿਆਣਾ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਇੱਕ ਪਸਤੌਲ ਅਤੇ 5 ਜ਼ਿੰਦਾ ਰੌਂਦਾਂ ਸਣੇ ਕਾਬੂ ਕਰਕੇ ਅਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਏਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਸ਼ਿਫਟਿੰਗ ਸੰਬੰਧੀ ਪੈਟਰੋਲ ਪੰਪ ਨਜ਼ਦੀਕ ਅੱਡਾ ਭੀਖੋਵਾਲ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਲਵੀਰ ਸਿੰਘ ਉਰਫ ਭੋਲਾ ਪੁੱਤਰ ਸੰਤੋਖ ਸਿੰਘ ਵਾਸੀ ਭੀਖੋਵਾਲ ਹਾਲ ਵਾਸੀ ਗੁਰੂ ਨਾਨਕ ਐਵਿਨਿਯੁ ਹੋਸ਼ਿਆਰਪੁਰ ਜੋ ਕਿ ਅਸਲਾ ਐਮੁਨੇਸ਼ਨ ਦੀ ਸਪਲਾਈ ਕਰਦਾ ਹੈ।

Advertisements

ਇਤਲਾਹ ਠੋਸ ਅਤੇ ਭਰੋਸੇ ਯੋਗ ਹੋਣ ਤੇ ਉਕਤ ਦਲਵੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਸਨੇ ਕਬੂਲ ਕੀਤਾ ਕਿ ਉਸਨੇ ਇੱਕ ਪਸਤੌਲ 7.65 ਐਮ ਐਮ ਅਤੇ 5 ਜ਼ਿੰਦਾ ਰੋਂਦ ਹਰਮਨਦੀਪ ਸਿੰਘ ਉਰਫ ਬੰਟੀ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 5 ਰੇਲਵੇ ਮੰਡੀ ਥਾਣਾ ਮਾਡਲ ਟਾਊਨ ਹੋਸ਼ਿਆਰਪੁਰ ਨੂੰ ਦਿੱਤੇ ਹਨ ਜਿਸਨੂੰ ਕਾਬੂ ਕਰਕੇ ਉਕਤ 7.65 ਐਮਐਮ ਪਿਸਟਲ ਅਤੇ 5 ਰੋਂਦ ਜ਼ਿੰਦਾ ਬਰਾਮਦ ਕੀਤੇ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here