265 ਗ੍ਰਾਮ ਨਸ਼ੀਲੇ ਪਦਾਰਥ ਸਣੇ 2 ਵਿਅਕਤੀ ਕਾਬੂ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਜਿਲਾ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਸਮਗਲਰਾਂ ਨੂੰ ਨਕੇਲ ਪਾਉਣ ਲਈ ਜਾਰੀ ਹਿਦਾਇਤਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨਿਰੰਤਰ ਜਤਨਸ਼ੀਲ ਹੈ ਜਿਸਦੇ ਤਹਿਤ ਹੀ ਸਮੇ ਸਮੇ ਤੇ ਗਸ਼ਤ ਵੀ ਕੀਤੀ ਜਾ ਰਹੀ ਹੈ,ਥਾਣਾ ਹਰਿਆਣਾ ਪੁਲਿਸ ਨੂੰ ਗਸ਼ਤ ਦੇ ਦੌਰਾਨ ਹੀ ਨਸ਼ੀਲੇ ਪਦਾਰਥ ਸਣੇ 2 ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਪ੍ਰਾਪਤ ਹੋਈ ਹੈ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਗੁਰਪ੍ਰੀਤ ਨੇ ਦਸਿਆ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਜਦੋਂ ਹਰਿਆਣਾ ਸੀਕਰੀ ਰੋਡ ਤੇ ਜਾ ਰਹੀ ਸੀ ਅਤੇ ਠਾਕੁਰ ਖਾਦ ਸਟੋਰ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਚਿੱਟੇ ਰੰਗ ਦੀ ਬਿਨਾਂ ਨੰਬਰੀ ਸਕੁਟੀ ਤੇ 2 ਨੌਜਵਾਨ ਆਉਂਦੇ ਨਜ਼ਰ ਆਏ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਅਚਾਨਕ ਪਿੱਛੇ ਮੁੜਨ ਲੱਗੇ।

Advertisements

ਸਕੁਟੀ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਜੇਬ ਚੋਂ ਕੱਡ ਕੇ ਇਕ ਕਾਲੇ ਰੰਗ ਦਾ ਮੋਮੀ ਲਫਾਫਾ ਸੜਕ ਕਿਨਾਰੇ ਸੁਟਿਆ, ਪੁਲਿਸ ਵੱਲੋਂ ਉਨਾਂ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਐਕਟਿਵਾ ਚਾਲਕ ਨੇ ਆਪਣਾ ਨਾਮ ਸਾਹਿਲ ਪੁੱਤਰ ਮਿਲਖੀ ਚੰਦ ਵਾਸੀ ਬੁਲਹੋਵਾਲ ਹਾਲ ਵਾਸੀ ਨੰਦਾਚੋਰ ਦਸਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਅਪਣਾ ਨਾਮ ਗੌਰਵ ਪੁੱਤਰ ਦਲੀਪ ਕੁਮਾਰ ਵਾਸੀ ਪਹਾੜੀ ਗੇਟ ਹਰਿਆਣਾ ਦਸਿਆ। ਪੁੱਛਗਿੱਛ ਕਰਣ ਤੇ ਗੌਰਵ ਨੇ ਦਸਿਆ ਕਿ ਉਸਦੇ ਵੱਲੋਂ ਸੁੱਟੇ ਗਏ ਲਫਾਫੇ ਚ ਨਸ਼ੀਲਾ ਪਦਾਰਥ ਹੈ, ਪੁਲਿਸ ਵੱਲੋਂ ਉਕਤ ਸੁੱਟੇ ਗਏ ਲਫਾਫੇ ਚੋਂ 265 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ,ਥਾਣਾ ਹਰਿਆਣਾ ਪੁਲਿਸ ਵੱਲੋਂ ਉਕਤ ਦੋਸ਼ੀਆਂ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here