ਏਐੱਸਆਈ ਵਿਸ਼ਾਲ ਰਾਣਾ ਨੇ ਕੈਨੇਡਾ ਵਿੱਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲੇ ਵਿੱਚ ਜਿੱਤਿਆਂ ਸੋਨ ਤਗਮਾ

ਰੂਪਨਗਰ (ਦ ਸਟੈਲਰ ਨਿਊਜ਼), ਪਲਕ। ਪੰਜਾਬ ਪੁਲਿਸ ਵਿੱਚ ਤਾਇਨਾਤ ਏਐੱਸਆਈ ਵਿਸ਼ਾਲ ਰਾਣਾ ਨੇ ਕੈਨੇਡਾ ਵਿੱਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲਿਆਂ ਦੇ 70 ਕਿੱਲੋਂ ਰੇਸਲਿੰਗ ਕੈਟੇਗਰੀ ਵਿੱਚ ਸੋਨ ਤਗਮਾ ਜਿੱਤਿਆ ਹੈ। ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਸ਼ਹਿਰ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ ਚੱਲ ਰਹੇ ਹਨ। ਵਿਸ਼ਾਲ ਰਾਣਾ ਨੇ ਸੈਮੀਫਾਈਨਲ ਵਿੱਚ ਅਮਰੀਕਾ ਤੇ ਫਾਈਨਲ ਵਿੱਚ ਕੈਨੇਡਾ ਦੇ ਆਪਣੇ ਵਿਰੋਧੀਆਂ ਨੂੰ ਹਰਾਇਆ ਹੈ।

Advertisements

ਵਿਸ਼ਾਲ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਰਹਿਣ ਵਾਲੇ ਹਨ। ਵਿਸ਼ਾਲ ਦੇ ਪਿਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਸ਼ਾਲ ਰਾਣਾ ਨੂੰ ਪੁਲਿਸ ਹਿੰਦ ਕੇਸਰੀ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਇਸ ਕਾਮਯਾਬੀ ਤੇ ਸਾਰਿਆਂ ਨੇ ਉਸਨੂੰ ਵਧਾਈਆਂ ਦਿੱਤੀਆ।

LEAVE A REPLY

Please enter your comment!
Please enter your name here