ਸ਼ਾਮਚੌਰਾਸੀ ਵਿਖੇ ਯੂਥ ਕਾਂਗਰਸੀ ਵਰਕਰਾਂ ਨੇ ਮਨੀਪੁਰ ਵਿੱਚ ਔਰਤਾਂ ਤੇ ਹੋਏ ਹਮਲਿਆਂ ਦੇ ਰੋਸ਼ ਵਿੱਚ ਕੈਂਡਲ ਮਾਰਚ ਕੱਢਿਆ

ਸ਼ਾਮਚੌਰਾਸੀ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੌਰਾਸੀ ਦੇ ਕਸਬਾ ਹਰਿਆਣਾ ਵਿੱਚ ਸ਼ਾਮਚੌਰਾਸੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇੱਕਠੇ ਹੋਏ ਯੂਥ ਕਾਂਗਰਸੀ ਵਰਕਰਾਂ ਨੇ ਮਨੀਪੁਰ ਵਿੱਚ ਘੱਟ ਗਿਣਤੀ ਵਰਗਾਂ ਦੇ ਲੋਕਾਂ ਅਤੇ ਔਰਤਾਂ ਤੇ ਹੋਏ ਜਿਸਮਾਨੀ ਹਮਲਿਆਂ ਦੇ ਰੋਸ਼ ਵਿੱਚ ਕੈਂਡਲ ਮਾਰਚ ਕੱਢਿਆਂ ਗਿਆਂ।

Advertisements

ਇਸ ਮੋਕੇ ਪਵਿੱਤਰਦੀਪ ਨੇ ਦੱਸਿਆ ਕਿ ਜਿੱਥੇ ਜਿੱਥੇ ਬੀ.ਜੀ.ਪੀ ਦੀ ਜਾ ਉਨ੍ਹਾਂ ਦੀ ਗਠਜੋੜ ਵਾਲੀ ਸਰਕਾਰ ਹੈ, ਉੱਥੇ-ਉੱਥੇ ਆਏ ਦਿਨ ਘੱਟ ਗਿਣਤੀਆਂ ਤੇ ਹੋਣ ਵਾਲੇ ਅੱਤਿਆਚਾਰ ਦੇ ਮਾਮਲੇ ਆਏ ਦਿਨ ਦੇਖਣ ਵਿੱਚ ਆ ਰਹੇ ਹਨ ਤੇ ਵੱਧਦੇ ਜਾ ਰਹੇ ਹਨ। ਇਨ੍ਹਾਂ ਮਾਮਲਿਆਂ ਵਿੱਚ ਅੋਰਤਾਂ, ਬੱਚਿਆਂ ਤੇ ਬਜ਼ਰੁਗਾਂ ਸਭ ਉਮਰ ਦੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਕਿਸੇ ਨੂੰ ਵੀ ਬਖ਼ਸ਼ਿਆਂ ਨਹੀ ਜਾ ਰਿਹਾ। ਜਿਸ ਦੀ ਤਾਜ਼ੀ ਮਿਸਾਲ ਮਨੀਪੁਰ ਵਿੱਚ ਅੋਰਤਾਂ ਤੇ ਹੋਏ ਹਮਲੇ ਹਨ।
ਅੱਗੇ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਲਈ ਹੋਰ ਇਸ ਤੋ ਮਾੜੀ ਗੱਲ ਕੀ ਹੋਵੇਗੀ ਕਿ ਘਟਨਾ ਦੇ 80 ਬਾਅਦ ਇਹ ਵੀਡਿਓ ਆਉਦੀ ਹੈ ਤੇ ਸਾਡੇ ਪ੍ਰਧਾਨ ਮੰਤਰੀ ਇਸ ਘਟਨਾ ਨੂੰ ਬਹੁਤ ਮੰਦਭਾਗੀ ਘਟਨਾ ਕਹਿ ਕਿ ਆਪਣੀ ਪ੍ਰਤੀਕ੍ਰਿਆਂ ਦਿੰਦੇ ਹਨ, ਉਨ੍ਹਾਂ ਵੱਲੋ ਦੋਸ਼ੀ ਨੂੰ ਕੋਈ ਸਖ਼ਤ ਸਜ਼ਾਂ ਨਹੀ ਦਿੱਤੀ ਜਾਂਦੀ ਹੈ ਤੇ ਨਾ ਹੀ ਉੱਥੇ ਦੇ ਬੀ.ਜੇ.ਪੀ. ਦੇ ਸੀ.ਐਮ ਤੋ ਇਸ ਘਿਣੋਨੀ ਘਟਨਾ ਤੇ ਉਨ੍ਹਾਂ ਦਾ ਅਸਤੀਫਾ ਲਿਆ ਜਾਂਦਾ ਹੈ।

ਇਸ ਮੋਕੇ ਕਾਂਗਰਸੀ ਵਰਕਰਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਤੇ ਉਨ੍ਹਾਂ ਨੇ ਬੀ.ਜੇ.ਪੀ. ਤੇ ਆਰ.ਐਸ.ਐਸ. ਦੇ ਖਿਲਾਫ਼ ਜੰਮ ਕਿ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦਲਵੀਰ ਸਿੰਘ ਸ਼ਾਹੀ, ਸੰਦੀਪ ਸਿੰਘ ਕਾਕਾ, ਸੋਨੂੰ ਫੌਜ਼ੀ, ਗੁਰਚਰਨ ਸਿੰਘ ਸੂਮਲ, ਤਰਨਜੀਤ ਸਿੰਘ ਭੁਲਾਣਾ, ਅਨੀਲ ਆਦੋਵਾਲ ਗੜੀ, ਕੁਲਵੀਰ ਨਿੱਝਰ, ਹੀਰਾ ਹਰਿਆਣਾ, ਦਿਲਜੋਤਵੀਰ ਸਿੰਘ, ਹਰਮਨ ਨੰਦਾਚੋਰ, ਨਵਦੀਪ ਸਿੰਘ ਨੂਪਾ, ਮੱਟੂ ਸ਼ੇਰਪੁਰ, ਪ੍ਰਿੰਸ ਭੂੰਗਾਂ, ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here