ਭਾਰਤੀ ਮਿਆਰਾਂ ਦੇ ਨਿਰਮਾਣ ਅਤੇ ਖਪਤਕਾਰ ਮਾਮਲਿਆਂ ਦੀਆਂ ਗਤੀਵਿਧੀਆਂ ਬਾਰੇ ਸਮਾਗਮ 8 ਨੂੰ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਮਿਆਰਾਂ ਦੇ ਨਿਰਮਾਣ, ਅਨੁਕੂਲਤਾ ਮੁਲਾਂਕਣ, ਪ੍ਰਯੋਗਸ਼ਾਲਾ ਟੈਸਟਿੰਗ, ਹਾਲਮਾਰਕਿੰਗ ਸਕੀਮ, ਖਪਤਕਾਰ ਮਾਮਲਿਆਂ ਦੀਆਂ ਗਤੀਵਿਧੀਆਂ ਦੇ ਪ੍ਰਚਾਰ ਸੰਬੰਧੀ ਸਰਗਰਮੀਆਂ, ਸਿਖਲਾਈ ਸੇਵਾਵਾਂ ਵਰਗੀਆਂ ਮਾਨਕੀਕਰਨ ਦੀਆਂ ਗਤੀਵਿਧੀਆਂ ਵਿਚ ਰੁੱਝੇ ਹੋਏ ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀ ਆਈ.ਐਸ) ਦੀ ਸ਼ਾਖਾ ਦਫ਼ਤਰ ਚੰਡੀਗੜ੍ਹ ਵਲੋਂ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ, ਪੰਜਾਬ ਦੇ ਸਹਿਯੋਗ ਨਾਲ ਬੀ.ਆਈ.ਐਸ ਗਤੀਵਿਧੀਆਂ ਬਾਰੇ ਮਿਤੀ 8 ਅਗਸਤ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ

Advertisements

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਆਈ.ਏ.ਐਸ  ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਜਦ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਰਾਹੁਲ ਚਾਬਾ ਵਿਸ਼ੇਸ਼ ਮਹਿਮਾਨ ਹੋਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਬੀ.ਆਈ.ਐਸ ਅਧਿਕਾਰੀ ਹਿਮਾਂਸ਼ੂ ਕੁਮਾਰ ਸਹਾਇਕ ਨਿਰਦੇਸ਼ਕ/ ਵਿਗਿਆਨੀ ਅਤੇ ਵਿਕਸ਼ਿਤ ਕੁਮਾਰ ਸਟੈਂਡਰਡਜ਼ ਪ੍ਰਮੋਸ਼ਨ ਅਫਸਰ ਪ੍ਰੋਗਰਾਮ ਵਿੱਚ ਹਾਲਮਾਰਕਿੰਗ,ਆਈ.ਐਸ.ਆਈ ਮਾਰਕ ਉਤਪਾਦਾਂ ਬਾਰੇ ਜਾਗਰੂਕ ਕਰਨਗੇ। ਇਸ ਮੌਕੇ ‘ਬੀ.ਆਈ.ਐਸ ਕੇਅਰ ਐਪ ‘ਤੇ ਵੀ ਚਰਚਾ ਹੋਵੇਗੀ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮਨੀਸ਼ ਕੁਮਾਰ, ਸਰਬਜੀਤ ਗਿੱਲ, ਰਣਜੀਤ ਸਿੰਘ ਧੂਫੜ, ਅਰੁਨ ਅਟਵਾਲ ਆਦਿ ਯਤਨਸ਼ੀਲ ਹਨ।

LEAVE A REPLY

Please enter your comment!
Please enter your name here